ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੮ )

ਲਈ ਕੋਈ। ਜਿਹੋ ਜਿਹੀ ਕਿਸੇ ਪਿੰਡ ਦੀ ਜਿਮੀਂ ਹੁੰਦੀ ਉਹੋ ਜਿਹੇ ਉੱਥੇ ਫ਼ਸਲ ਹੁੰਦੇ ਹਨ। ਇਸੇ ਤਰ੍ਹਾਂ ਕੋਈ ਅਨਾਜ ਕਿਸੇ ਦੇਸ ਵਿੱਚ ਬਹੁਤ ਹੁੰਦਾ ਹੈ, ਤੇ ਕੋਈ ਕਿਸੇ ਵਿੱਚ॥

( ੫੪) ਮਾਂ ਅੱਗੇ ਬੇਨਤੀ॥

ਰੋਟੀ ਦੇਹ ਮਾਂ ਭੁੱਖੀ ਹਾਂ।
ਛੁੱਟੀ ਲੈ ਮੈਂ ਆਈ ਹਾਂ॥
ਮੈਨੂੰ ਮਿੱਠੇ ਚੌਲ ਖੁਵਾ।
ਸੱਜਰਾ ਸੱਜਰਾ ਦੁੱਧ ਪਿਲਾ ॥੧॥
ਮੈਨੂੰ ਲੱਗੀ ਡਾਢੀ ਤ੍ਰਿਹ।
ਮਾਂ ਜੀ ਠੰਢਾ ਪਾਣੀ ਦਿਹ।
ਝੋਲੀ ਆਪਣੀ ਵਿੱਚ ਬਹਾਲ।
ਮੇਰੇ ਉਪਰ ਰਹੀਂ ਦਯਾਲ ॥੨॥
ਦੇ ਖਿਡਾਉਣੇ ਮੈਨੂੰ ਲਾਲ॥
ਖੇਡਾਂ ਮੈਂ ਸਹੇਲੀਆਂ ਨਾਲ॥
ਅੜੇ ਹੋਏ ਹਨ ਮੇਦੇ ਵਾਲ।
ਮਾਂ ਜੀ ਮੈਨੂੰ ਦਿਹੋ ਨ੍ਹਵਾਲ॥ ੩॥
ਗੁੱਤ ਕਰੀ ਚਾ ਕੰਘੀ ਫੇਰ।
ਮਾਂ ਜੀ ਮਲ ਨ ਲਾਈ ਡੇਰ।
ਚੁੰਨੀ ਵਿੱਚ ਆ ਗਿਆ ਲੰਗਾਰ।
ਸਿਉਂਕੇ ਛੇਤੀ ਕਰ ਦੇ ਤਿਆਰ ॥੪॥