ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੯ )

ਚੰਗੀ ਕੋਈ ਕਥਾ ਸੁਣਾ।
ਪਯਾਰੀ ਮਾਂ ਮੇਰਾ ਜੀ ਲਾ॥
ਮਾਂ ਜੀ ਕੋਈ ਬੁਝਾਰਤ ਪਾ।
ਨਾਲੇ ਕੋਈ ਗੀਤ ਸੁਣਾ ॥੫॥
ਮੇਰੇ ਸਿਰ ਉੱਤੇ ਹੱਥ ਫੇਰ।
ਮੇਰੇ ਨਾਲ ਪਯਾਰ ਕਰ ਢੇਰ।
ਵਜਦੀ ਘੰਟੀ ਉੱਤੇ ਥੱਲੀ।
ਹੁਣ ਮੈਂ ਚਟਸ਼ਾਲਾ ਨੂੰ ਚੱਲੀ ॥੬॥
ਬੀਤ ਗਿਆ ਛੁੱਟੀ ਦਾ ਵੇਲਾ|
ਲੱਗੇ ਗਾ ਸਕੂਲ ਵਿੱਚ ਮੇਲਾ॥
ਮੈਨੂੰ ਨਾਂ ਹੋ ਜਾਵੇ ਦੇਰ।
ਆਵਾਂ ਗੀ ਵੇਲੇ ਸਿਰ ਫੇਰ ॥੭॥

(੫੫) ਤਰਖਾਣ ਦੀ ਹੱਟੀ॥

ਤਰਖਾਣ ਹੱਟੀ ਪੁਰ ਬੈਠਾ ਕੰਮ ਕਰਦਾ ਹੈ। ਕਿਉਂ ਭਾਈ ਤਰੰਖਾਣਾ ਕੀ ਬਣਦਾ ਹੈ?

ਬੀਬੀ ਜੀ ਸੰਦੁਕ ਪਿਆ ਜੋੜ ਦਾ ਹਾਂ॥

ਇਹ ਕਾਹਦੀ ਲੱਕੜੀ ਹੈ? ਟਾਹਲੀ ਦੀ। ਇਹ ਲੱਕੜੀ ਵਡੀ ਪੱਕੀ ਹੁੰਦੀ ਹੈ। ਕਾਲੀ ਟਾਹਲੀ ਨੂੰ ਘੁਣ ਨਹੀਂ ਲਗਦਾ। ਹੋਰ ਵੀ ਕਈ ਤਰ੍ਹਾਂ ਦੀਆਂ ਲੱਕੜੀਆਂ ਰੱਖੀਆਂ ਹਨ।