ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੩ )

ਇੱਕ ਦਿਨ ਸੱਚ ਝੂਠ ਦਾ ਨਿਤਾਰਾ ਹੋ ਹੀ ਜਾਂਦਾ ਹੈ। ਫੇਰ ਜੇ ਇੱਕ ਝੂਠ ਬੋਲੀਏ ਤਾਂ ਉਸ ਨੂੰ ਸੱਚ ਬਣਾਉਂਣ ਲਈ ਪਿੱਛੋਂ ਹੋਰ ਬਥੇਰੇ ਝੂਠ ਬੋਲਣੇ ਪੈਂਦੇ ਹਨ। ਜੋ ਝੂਠੀ ਗੱਲ ਕਹਿ ਬਹਿੰਦਾ ਹੈ, ਉਹ ਦਿਲ ਵਿੱਚ ਡਰਦਾ ਰਹਿੰਦਾ ਹੈ ਪਈ ਕਿਤੇ ਮੇਰਾ ਝੂਠ ਉੱਘਾ ਨਾਂ ਹੋ ਜਾਵੇ, ਪਰ ਸੱਚ ਬੋਲਣ ਵਾਲੇ ਨੂੰ ਕੋਈ ਡਰ ਭੈ ਨਹੀਂ॥

ਬਹੁਤਾ ਉਸ ਵੇਲੇ ਲੋਕ ਝੂਠ ਬੋਲਦੇ ਹਨ ਜਦੋਂ ਕੋਈ ਕੰਮ ਓਨਾਂ ਕੋਲੋਂ ਵਿਗੜ ਜਾਂਦਾ ਹੈ, ਸਾਨੂੰ ਡੰਨ ਨਾ ਮਿਲੇ। ਪਰ ਹੇ ਕੁੜੀਓ! ਤੁਹਾਡੇ ਕੋਲੋਂ ਕੋਈ ਭੁੱਲ ਹੋ ਜਾਵੇ ਤਾਂ ਮੱਕਰੋ ਨਾਂ। ਜੋ ਸੱਚ ਸੱਚ ਕਹਿ ਦਿੰਦੇ ਹਨ ਉਨ੍ਹਾਂ ਦਾ ਦੋਸ਼ ਖਿਮਾਂ ਹੋ ਜਾਂਦਾ ਹੈ॥

ਦੋਹਰਾ॥

ਸੱਚ ਸਦਾ ਹੀ ਬੋਲੀਏ ਸੱਚ ਹੀ ਸਿੱਧਾ ਰਾਹ।
ਝੂਠੇ ਦਾ ਕੋਈ ਕਦੇ ਕਰਦਾ ਨਹੀਂ ਵਿਸਾਹ॥

(੫੮) ਪੈਲੀਆਂ ਨੂੰ ਪਾਣੀ ਦੇਣਾ ਅਤੇ ਖੂਹ॥
(੧)

ਬੀਬੀਓ! ਤੁਸੀਂ ਜਾਣਦੀਆਂ ਹੋ ਪਾਣੀ ਬਿਨਾਂ ਪੈਲੀਆਂ ਵਿੱਚ ਬੀ ਨਹੀਂ ਉੱਗਦਾ। ਦੱਸੋ ਪੈਲੀਆਂ ਨੂੰ