ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੪ )

ਪਾਣੀ ਕਿੱਥੋਂ ਮਿਲਦਾ ਹੈ। ਲੋਕ ਆਖਦੇ ਹਨ ਫ਼ਸਲ ਮੀਹਾਂ ਨਾਲ ਹੁੰਦੇ ਹਨ। ਪਰ ਮੀਂਹ ਸਦਾ ਤਾਂ ਨਹੀਂ ਵਸਦੇ ਕਿਸੇ ਕਿਸੇ ਵਰੇ ਔੜ ਵੀ ਲੱਗ ਜਾਂਦੀ ਹੈ। ਇਸ ਕਰਕੇ ਜਿੱਥੇ ਜਿੱਥੇ ਖੂਹ ਹੁੰਦੇ ਹਨ ਖੂਹਾਂ ਵਿੱਚੋਂ ਪਾਣੀ ਕੱਢ ਕੇ ਪੈਲੀਆਂ ਨੂੰ ਸਿੰਜਦੇ ਹਨ, ਇਹ ਪਾਣੀ ਕੱਢ ਦੇ ਕਿਸ ਤਰ੍ਹਾਂ ਹਨ? ਕਿਧਰੇ ਟਿੰਡਾਂ ਨਾਲ ਕੱਢਦੇ ਹਨ, ਕਿਧਰੇ ਚਰਸਆਂ ਨਾਲ॥

ਚੱਲੋ ਟਿੰਡਾਂ ਵਾਲਾ ਖੂਹ ਵੇਖੀਏ, ਇੱਕ ਪਾਸਿਓਂ ਟਿੰਡਾਂ ਖੂਹ ਵਿੱਚੋਂ ਪਾਣੀ ਦੀਆਂ ਭਰੀਆਂ ਆਉਂਦੀਆਂ ਹਨ। ਦੂਜੇ ਪਾਸੇ ਸੱਖਣੀਆਂ ਹੋ ਹੋ ਫੇਰ ਖੂਹ ਵਿੱਚ ਜਾਂਦੀਆਂ ਹਨ। ਇਹ ਟਿੰਡਾਂ ਮਾਹਲ ਨਾਲ ਬੱਧੀਆਂ ਹੋਈਆਂ ਬੈੜ ਉੱਤੇ ਪਈਆਂ ਹੁੰਦੀਆਂ ਹਨ। ਢੋਲ ਨੂੰ ਢੱਗੇ ਫੇਰਦੇ ਹਨ ਤੇ ਢੋਲ ਨਾਲ ਚਰਖੜੀ ਫਿਰਦੀ ਹੈ ਅਤੇ ਚਰਖੜੀ ਦੀ ਲੱਠ ਨਾਲ ਬੈੜ ਉੱਤੇ ਟਿੰਡਾਂ ਫਿਰਦੇਆਂ ਹਨ। ਟਿੰਡਾਂ ਦਾ ਪਾਣੀ ਪਾੜਛੇ ਔਲੂ ਵਿੱਚ ਪੈਕੇ ਆਡੇ ਆਡੇ ਵਗਦਾ ਹੈ। ਉੱਥੋਂ ਪੋਲੀਆਂ ਵਿੱਚ ਲਾਂਦੇ ਹੈਨ॥

ਚਰਸਿਆਂ ਨਾਲ ਪਾਣੀ ਕਿੱਥੇ ਕੱਢਦੇ ਹਨ? ਕਈ ਥਾਈਂ ਖੂਹਾਂ ਵਿੱਚ ਪਾਣੀ ਬੜੀ ਦੂਰ ਹੁੰਦਾ ਹੈ। ਜੇ ਟਿੰਡਾਂ ਨਾਲ ਕੱਢਏ ਤਾਂ ਮਾਹਲ ਬੜੀ ਭਾਰੀ ਹੋ ਜਾਂਦੀ ਹੈ। ਤੇ ਢੱਗਿਆਂ ਕੋਲੋਂ ਖਿੱਚੀ ਨਹੀਂ ਜਾਂਦੀ।