ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਘੋੜੀ,ਗਊ ਆਪਣਿਆਂ ਬੱਚਿਆਂ ਨੂੰ ਦੁਧ ਪਿਲਾਕੇ ਪਾਲਦੀਆਂ ਹਨ, ਅਜਿਹਾ ਹੀ ਆਦਮੀ ਦੇ ਬੱਚੇ ਬੀ ਦੁਧ ਨਾਲ ਪਲਦੇ ਹਨ, ਹਾਂ ਵਾਧਾ ਹੈ ਤਾਂ ਇਸ ਗੱਲ ਦਾ ਹੈ, ਕਿ ਉਹ ਬੁਧਿ ਅਰ ਧਰਮ ਵਿੱਚ ਬਹੁਤ ਕੁਝ ਬ੍ਰਿਧੀ ਕਰ ਸੱਕਦੇ ਹਨ, ਅਰ ਹੋਰਨਾਂ ਥੋਂ ਇਹ ਕੰਮ ਨਹੀਂ ਹੋ ਸੱਕਦਾ, ਜਿਹਾਕੁ ਨਾਉਂ ਥੋਂ ਹੀ ਪ੍ਰਗਟ ਹੈ, ਕਿ ਦੁਹੱਥੇ ਜਨੌਰ ਜਾਂ ਮਨੁਖ ਦੇ ਦੋ ਹੱਥ ਹੁੰਦੇ ਹਨ, ਕਿਉ ਜੋ ਅੰਗੂਠਾ ਉਂਗਲਾਂ ਦੇ ਅਗੇ ਆ ਸਕਦਾ ਹੈ, ਅਰ ਵਸਤ ਨੂੰ ਚੰਗੀ ਤਰ੍ਹਾਂ ਫੜ ਸਕਦੇ ਹਨ, ਪੈਰਾਂ ਦਾ ਅੰਗੁਠਾ ਉਂਗਲਾਂ ਦੇ ਅਗੇ ਨਹੀਂ ਆ ਸੱਕਦਾ, ਇਸ ਲਈ ਉਸ ਨਾਲ ਕੋਈ ਚੀਜ ਚੰਗੀ ਤਰ੍ਹਾਂ ਨਹੀਂ ਫੜ ਵੱਕਦੇ, ਇਹ ਬੀ ਚੇਤੇ ਰਖੋ ਕਿ ਜੀਵਾਂ ਵਿੱਚ ਇਕੋ ਮਨੁਖ ਹੀ ਹੈ, ਜੋ ਦੋ ਟੰਗਾਂ ਨਾਲ ਚਲਦਾ ਹੈ ॥
ਦੂਜੇ ਚੁਹੱਥੇ ਜਨੌਰ ਇਨ੍ਹਾਂ ਦੇ ਦੋਵੇਂ ਪੈਰ ਬੀ ਹੱਥਾਂ ਦਾ ਕੰਮ ਦਿੰਦੇ ਹਨ, ਅਰਥਾਤ, ਅੰਗੂਠਾ ਉਂਗਲੀਆਂ ਦੇ ਸਾਹਮਣੇ ਆ ਸੱਕਦਾ ਹੈ, ਅਰ ਇਸ ਨਾਲ ਹਰ ਚੀਜ ਚੰਗੀ ਤਰ੍ਹਾਂ ਫੜ ਸੱਕਦੇ ਹਨ, ਇਸ ਭਾਂਤ ਸਿੱਚ ਬਨਮਾਣੂ ਲੰਗੂਰ ਤੇ ਬਾਂਦਰ ਹਨ॥
ਤੀਜੇ ਕੀੜੇ ਖਾਣ ਵਾਲੇ ਜਨੌਰ, ਇਹ ਜਨੌਰ ਕੀੜੇ ਖਾਂਦੇ ਹਨ, ਇਨ੍ਹਾਂ ਦੇ ਦੰਦ ਤਿੱਖੇ ਤੇ ਨੋਕਦਾਰ ਹੁੰਦੇ ਹਨ, ਅਰ