ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਦਾੜਾਂ ਦੇ ਕੋਲ ਤਿੱਖੇ ੨ ਕੰਡੇ ਉਭਰੇ ਹੋਏ, ਕਿ ਕੀੜਿਆਂ ਦੀ ਖੱਲ੍ਹੜੀ ਨੂੰ ਚਿਥ ਲੈਣ, ਜਿਹਾਕੁ ਚੌਥੀ ਪੋਥੀ ਦਿੱਚ ਤੁਸੀਂ ਚਕਚੂੰਦਰ ਦਾ ਵਰਣਨ ਪੜ੍ਹੇ ਹੋ, ਅੰਨਾ ਚੂਹਾ, ਚਕਚੂੰਦਰ, ਜੰਗਲੀ ਚੂਹਾ, ਜਾਂ ਕੰਡਹਰਾ ਇਸ ਪ੍ਰਕਾਰ ਦੇ ਜਨੌਰ ਹਨ॥
ਚੌਥੇ ਖੰਭ ਹਥੇ ਜਨੌਰ, ਚਮਗਿੱਦੜ, ਤੇ ਬੜਬਗਲ ਇਸੇ ਪ੍ਰਕਾਰ ਦੇ ਹਨ। ਇਨ੍ਹਾਂ ਦੇ ਹੱਥਾਂ ਦੀਆਂ ਲੰਮੀਆਂ ੨ ਉਂਗਲਾਂ ਵਿੱਚ ਝਿੱਲੀ ਜੜੀ ਹੁੰਦੀ ਹੈ, ਅਰ ਇਹੋ ਝਿੱਲੀ ਟੰਗਾਂ ਤੀਕ ਫੈਲੀ ਹੁੰਦੀ ਹੈ, ਅਰ ਪੰਖ ਅਰਥਾਤ ਖੰਭਾਂ ਦਾ ਕੰਮ ਦਿੰਦੀ ਹੈ, ਦੁਧ ਪਿਆਉਣ ਵਾਲਿਆਂ ਜਨੌਰਾਂ ਵਿਚੋਂ ਨਿਰੇ ਇਹੋ ਹਨ, ਜੋ ਉੱਡ ਸੱਕਦੇ ਹਨ॥
ਪੰਜਵੇਂ ਕੁਤਰਨ ਵਾਲੇ ਜਨੌਰ। ਇਨ੍ਹਾਂ ਨਿਕੀਆਂ ੨ ਜਨੌਰਾਂ ਨੂੰ ਕੁਚਲੀਆਂ ਨਹੀਂ ਹੁੰਦੀਆਂ, ਸਗੋਂ ਹੇਠਲੀਆਂ ਉਤਲੀਆਂ ਦਾੜਾਂ ਵਿੱਚ ਦੋ ਦੋ ਦੰਦ ਕੁਤਰਨ ਦੀ ਡੌਲ ਦੇ ਹੁੰਦੇ ਹਨ। ਚੌਥੀ ਪੋਥੀ ਵਿੱਚ ਤੁਸੀਂ ਗਾਲ੍ਹੜ ਦਾ ਸਮਾਚਾਰ ਪੜ੍ਹਿਆ ਹੈ, ਕਿ ਅਜਿਹੇ ਜਨੌਰਾਂ ਦੇ ਦੰਦ ਬਾਹਰ ਨੂੰ ਕਰੜੇ ਹੁੰਦੇ ਹਨ, ਇਸ ਲਈ ਘਟ ਘਸਦੇ ਹਨ, ਅੰਦਰ ਦੀ ਵੱਲੋਂ ਕੂਲੇ ਹੁੰਦੇ ਹਨ, ਕਰੜੀਆਂ ਵਸਤਾਂ ਦੇ ਖਾਣ ਕਰਕੇ ਦੰਦ ਘਸ ੨ ਕੇ ਤਿੱਖੇ ਢਾਲਵੇਂ ਹੁੰਦੇ ਜਾਂਦੇ ਹਨ, ਅਰ ਸਾਹਮਣੇ ਪਾਸੇ ਦੀ ਧਾਰ ਤਿੱਖੀ