ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਰੰਹਦੀ ਹੈ, ਇਸ ਥੋਂ ਬਾਝ ਕੁਤਰਨ ਵਾਲੇ ਜਨੌਰਾਂ ਦੇ ਦੰਦ ਸਦਾ ਵਧਦੇ ਰੰਹਦੇ ਹਨ, ਜੇ ਇਹ ਗੱਲ ਨਾ ਹੁੰਦੀ ਤਾਂ ਦੰਦ ਘਸ ੨ ਕੇ ਨਿੱਕੇ ਹੋ ਜਾਂਦੇ । ਸਹਿਆ, ਗਾਲ੍ਹੜ, ਚੂਹਾ, ਚੂਹੀ, ਕੁਤਰਨ ਵਾਲੇ ਜਨੌਰ ਹਨ॥
ਛੀਵੇਂ ਮਾਸਹਾਰੀ ਜਾਂ ਪਾੜ ਖਾਣੇ ਜਨੌਰ, ਇਨ੍ਹਾਂ ਦੇ ਦੰਦ ਮਾਸ ਖਾਣ ਦੀ ਡੌਲ ਦੇ ਹਨ, ਦੰਦ ਅਰ ਕੁਚਲੀਆਂ ਨੋਕ ਵਾਲੀਆਂ ਹੁੰਦੀਆਂ ਹਨ, ਅਰ ਦਾੜਾਂ ਵਿੱਚ ਬੀ ਧਾਰ ਹੁੰਦੀ ਹੈ, ਪੰਜਿਆਂ ਵਿਚ ਮੁੜੇ ਹੋਏ ਪਕੇ ੨ ਨੌਂਹ ਹੁੰਦੇ ਹਨ, ਕਿ ਸ਼ਿਕਾਰ ਨੂੰ ਚੀਰ ਪਾੜ ਸੱਕਨ, ਸ਼ੇਰ, ਚਿਤ੍ਰਾ, ਤੇਂਦੂਆ, ਬਿੱਲੀ, ਕੁੱਤਾ, ਬਘਿਆੜ ਲੂਮੜੀ ਆਦਿਕ ਸਬ ਮਾਂਸਾਹਾਰੀ ਹਨ।। ਸੱਤਵੇਂ ਸੂੰਡ ਵਾਲੇ ਜਨੌਰ, ਜਿਹਾਕੁ ਹਾਥੀ, ਅਸਲ ਵਿੱਚ ਸੁੰਡ ਲੰਮਾ ਨੱਕ ਹੈ, ਜੋ ਮੁੜ ਫਿਰ ਸੱਕਦਾ ਹੈ, ਅਰ ਫੜਨ ਦਾ ਬਲ ਬੀ ਤਕੜਾ ਰੱਖਦਾ ਹੈ ॥

ਉਹ ਅੱਠਵੇਂ ਸੁੰਮ[1] ਵਾਲੇ ਜਨੌਰ, ਇਸ ਜ਼ਾਤ ਚ ਓਹ ਪਸੂ ਗਿਣੇ ਜਾਂਦੇ ਹਨ, ਕਿ ਜਿਨ੍ਹਾਂ ਦੀਆਂ ਉਂਗਲਾਂ ਖੁਰਾਂ ਵਿੱਚ ਲੁੱਕੀਆਂ ਰੰਹਦੀਆਂ ਹਨ, ਕਿ ਤੁਰਨ ਕਰਕੇ ਘਸ ਨਾ ਜਾਣ, ਅਤੇ ਦਾੜ੍ਹਾਂ ਚੌੜੀਆਂ ਤੇ ਇਸ ਢਬ ਦੀਆਂ ਹੁੰਦੀਆਂ ਹਨ, ਕਿ

  1. ਇਨ੍ਹਾਂ ਨੂੰ ਖੁਰ ਵਾਲੇ ਜਨੌਰ ਬੀ ਕੰਹਦੇ ਹਨ