ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਬਨਾਸਪਤੀ ਚਿੱਥ ਸੱਕਦੀਆਂ ਹਨ, ਗਊ, ਬਲਦ, ਭੇਡ, ਬਕਰੀ ਹਰਨ, ਖੋਤਾ, ਘੋੜਾ ਆਦਿਕ ਸਬ ਸੁੰਮ ਦਾਰ ਜਨੌਰ ਹਨ ।।
ਨੌਵੇਂ ਵ੍ਹੇਲ ਦੀ ਭਾਂਤ ਦੇ ਜਨੌਰ । ਇਸ ਵਿੱਚ ਵ੍ਹੇਲ ਅਰ ਹੋਰ ਜਨੌਰ ਗਿਣੇ ਜਾਂਦੇ ਹਨ, ਜਿਨ੍ਹਾਂ ਦਾ ਸਮਾਚਾਰ ਅਗੇ ਆਵੇਗਾ। ਇਨ੍ਹਾਂ ਦਾ ਰੂਪ ਮੱਛੀ ਵਾਙੂ ਹੁੰਦਾ ਹੈ, ਅਰ ਪਾਣੀ ਵਿੱਚ ਰੰਹਦੇ ਹਨ, ਅਗਲੀਆਂ ਦੋ ਲੱਤਾਂ ਚੱਪਿਆਂ ਦਾ ਕੰਮ ਦਿੰਦੀਆਂ ਹਨ, ਅਰ ਪਿਛਲੀਆਂ ਟੰਗਾਂ ਦੀ ਥਾਂ ਚੌੜੀ ਜਿਹੀ ਬਲਵਾਨ ਪੂਛ ਹੁੰਦੀ ਹੈ, ਬਾਜਿਆਂ ਦੇ ਦੰਦ ਤਾਂ ਮੂਲੋਂ ਹੀ ਨਹੀਂ ਹੁੰਦੇ, ਅਰ ਕਈਆਂ ਦੇ ਹੁੰਦੇ ਹਨ, ਏਹ ਜਨੌਰ ਬੀ ਮਾਂਸਾਹਾਰੀ ਹਨ ॥
ਦਸਵੇਂ ਪੋਪਲੇ ਜਨੌਰ, ਇਨ੍ਹਾਂ ਦੀਆਂ ਦੋ ਜ਼ਾਤਾਂ ਵਿੱਚ ਦੰਦ ਨਹੀਂ ਹੁੰਦੇ ਅਰ ਬਾਕੀਆਂ ਵਿੱਚ ਹੁੰਦੇ ਹਨ, ਪਰ ਉਨਾਂ ਪੁਰ ਚਮਕ ਨਹੀਂ ਹੁੰਦੀ, ਦੋਧੀ ਦੰਦ ਟੁਟਦੇ ਹਨ, ਤਾਂ ਮੁੜ ਨਹੀਂ ਉੱਗਦੇ, ਪਰ ਉਨਾਂ ਦੀਆਂ ਉਂਗਲਾਂ ਵਿੱਚ ਲੰਮੇ ੨ ਨੌਂਹ ਹੁੰਦੇ ਹਨ, ਅਰ ਜੀਭ ਡਾਢੀ ਪਤਲੀ ਤੇ ਲੰਮੀ ਹੁੰਦੀ ਹੈ ।।
ਯਾਰ੍ਹਵੇਂ ਥੈਲੀ ਵਾਲੇ ਜਨੌਰ ਜਿਹਾਕੁ ਕੈਂਗਰੋ, ਜਿਸਦਾ ਹਾਲ ਤੁਸੀ ਚੌਥੀ ਪੋਥੀ ਵਿੱਚ ਪੜ੍ਹ ਚੁੱਕੇ ਹੋ, ਅਰ ਅਪੂਸਮ,