(੧੪)
ਕਹ ਰਿਹਾ ਹੈ ਕਿ ਆਓ ਅਸੀਂ ਤੁਸੀਂ ਖੇਡੀਏ, ਥਾਲ ਮੁਸਕੜਾਉਂਦਾ ਹੈ, ਤੇ ਖੇਡ ਵਿੱਚ ਲੱਗ ਜਾਂਦਾ ਹੈ, ਦੇਖੋ ਕੁੱਤਾ ਰਤਾ ਵਿਗੜ ਗਿਆ, ਬਾਲ ਨਿੱਕਾ ਜਿਹਾ ਹੱਥ ਚੁੱਕ ਕੇ ਕੁੱਤੇ ਨੂੰ ਆਖਦਾ ਹੈ ਚਲਿਆ ਜਾ, ਕੁੱਤਾ ਨਿਮੂਝੂਣਾ ਹੋਕੇ ਉਸ ਵੇਲੇ ਚਲਿਆ ਜਾਂਦਾ ਹੈ।।
ਜੇ ਹਾਥੀ ਚਾਹੇ ਤਾਂ ਮਹਾਉਤ ਨੂੰ ਸੁੰਡ ਨਾਲ ਫੜ ਕੇ ਧਰਤੀ ਪੁਰ ਪਟਕਾ ਕੇ ਮਾਰੇ, ਅਰ ਪੈਰਾਂ ਨਾਲ ਪੀਹ ਸਿੱਟੇ, ਪਰ ਕਿੱਡੀ ਅਚਰਜ ਗੱਲ ਹੈ, ਕਿ ਅਜਿਹੇ ਨਿਰਬਲ ਦੀ ਆਗਯਾ ਨੂੰ ਪਰਸਿੰਨਤਾ ਨਾਲ ਮੰਨਦਾ ਹੈ, ਦੇਖੋ ਜੇ ਕੁੱਤਾ ਚਾਹੇ ਤਾਂ ਇਸ ਵਿਚਾਰੇ ਬਾਲ ਨੂੰ ਚੀਰ ਕੇ ਟੋਟੇ ੨ ਕਰ ਸਿੱਟੇ, ਪਰ ਈਸ਼ਰ ਦੀ ਕੁਦਰਤ ਡਾਢੀ ਅਚਰਜ ਹੈ, ਕਿ ਉਧਰੋਂ ਥਾਲ ਨੇ ਆਪਣਾ ਨਿੱਕਾ ਜਿਹਾ ਹਥ ਚੱਕਿਆ ਝਟ ਕੁੱਤਾ ਡਰਕੇ ਪਰੇ ਨੱਠ ਗਿਆ।।
ਇਹ ਗੱਲ ਤਾਂ ਅਚੰਭੇ ਦੀ ਮਲੂਮ ਹੁੰਦੀ ਹੋਊ, ਕਿ ਜਨੌਰ ਮਨੁਖ ਥੋਂ ਡਰਦੇ ਹਨ, ਪਰ ਸਚ ਪੁਛੋ ਤਾਂ ਬਾਹਲਾ ਜਨੌਰਾਂ ਪੁਰ ਇਸ ਦਾ ਡਰ ਛਾਯਾ ਰੰਹਦਾ ਹੈ । ਛੇੜੇ ਬਾਝ ਥਨੈਲੇ ਪਸੂ ਬੀ ਕਦੇ ਹੀ ਭੁਲ ਭੁਲੇਖੇ ਇਸ ਪੁਰ ਹੱਲਾ ਕਰਨ ਦੀ ਸੂਰਮਤਾ ਕਰਦੇ ਹਨ, ਸਿਖਾਇਆਂ ਤੇ ਗਿਝਾਇਆਂ ਸ਼ੇਰ