ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)

ਤੇ ਬਥਰ ਸ਼ੀਂਹ ਤੀਕ ਬੀ ਇਸਦੇ ਆਗਿਆਕਾਰੀ ਹੋ ਜਾਂਦੇ ਹਨ, ਅਰ ਜੋ ਉਹ ਚਾਹੁੰਦਾ ਹੈ ਕਰਦੇ ਹਨ॥
ਆਓ ਦੇਖੋ ਮਨੁਖ ਜੋ ਹੋਰਨਾਂ ਜਨੌਰਾਂ ਪੁਰ ਬਲ ਰੱਖਦਾ ਹੈ ਇਸ ਵਿੱਚ ਕੀ ਭੇਤ ਹੈ, ਜੇ ਨਿਰਾ ਇਸਦੀ ਦੇਹ ਹੀ ਨੂੰ ਦੇਖੀਏ ਤਾਂ ਆਦਮੀ ਤੇ ਕਈ ਹੋਰ ਦੁਧ ਪਿਆਉਣ ਵਾਲਿਆਂ ਜਨੌਰਾਂ ਵਿੱਚ ਕੋਈ ਲੰਮਾ ਫਰਕ ਨਹੀਂ ਜਾਪਦਾ, ਜਿਕਰ ਇਨ੍ਹਾਂ ਦਾ ਪਿੰਡਾ, ਮਾਸ, ਖੱਲੜੀ ਲਹੂ ਤੇ ਹੱਡੀਆਂ ਥੋਂ ਬਣਿਆ ਹੋਇਆ ਹੈ, ਉਕਰ ਹੀ ਇਸਦੀ ਦੇਹ ਦਾ ਹਾਲ ਹੈ, ਜਿਕਰ ਲਾਲ ਲਹੂ ਉਨਾਂ ਦੀਆਂ ਨਾੜਾਂ ਵਿੱਚ ਗੇੜੇ ਲਾਉਂਦਾ ਹੈ, ਉਸੇ ਤਰ੍ਹਾਂ ਉਸਦੇ ਸਰੀਰ ਵਿੱਚ ਗੇੜੇ ਲਾਉਂਦਾ ਹੈ, ਜਿਸ ਤਰ੍ਹਾਂ ਉਹ ਸਾਹ ਲੈਂਦੇ ਹਨ, ਖਾਂਦੇ ਪੀਂਦੇ ਹਨ, ਸੌਂਦੇ ਜਾਗਦੇ ਹਨ, ਰੋਗੀ ਹੁੰਦੇ ਤੇ ਮਰ ਜਾਂਦੇ ਹਨ, ਉਸੇ ਤਰ੍ਹਾਂ ਇਸ ਦੀ ਦਸ਼ਾ ਹੁੰਦੀ ਹੈ, ਬਾਂਦਰ ਨੂੰ ਦੇਖੋ ਤਾਂ ਬੁਢੇ ਆਦਮੀ ਦੀ ਸੂਰਤ ਅਖਾਂ ਅੱਗੇ ਫਿਰ ਜਾਂਦੀ ਹੈ, ਅਰ ਆਪ ਥੋਂ ਆਪ ਹਾਸਾ ਨਿਕਲ ਪੈਂਦਾ ਹੈ, ਪਰ ਬਹੁਧਾ ਜਦ ਕਪੜੇ ਪਾਕੇ ਕਲੰਦਰ ਦੇ ਪਿਛੇ ੨ ਜਾਂਦਾ ਹੈ, ਬਾਂਦਰ ਤੇ ਆਦਮੀ ਦੀ ਢਾਂਚ ਵਿੱਚ ਬਹੁਤਾ ਫਰੁਕ ਤਾਂ ਹੱਥਾਂ ਪੈਰਾਂ ਦਾ ਹੈ, ਮਨੁਖ ਤਾਂ ਪੈਰਾਂ ਪਾਸੋਂ ਨਿਰਾ ਤੁਰਨ ਦਾ ਹੀ ਕੰਮ ਲੈਂਦਾ ਹੈ, ਅਰ ਪੈਰ ਦਾ ਅੰਗੂਠਾ ਪੈਰ ਦੀਆਂ ਹੋਰਨਾਂ ਉਂਗਲਾਂ ਦੇ