ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਨਾਲ ਇੱਕੋ ਸੇਧ ਵਿੱਚ ਹੁੰਦਾ ਹੈ, ਇਸ ਲਈ ਪੈਰ ਦਾ ਅੰਗੂਠਾ ਹੱਥ ਦੇ ਅੰਗੂਠੇ ਬਾਂਂਙੂ ਕਿਸੇ ਚੀਜ ਦੇ ਫੜਨ ਲਈ ਕੰਮ ਨਹੀਂ ਆਉਂਦਾ, ਭਲਾ ਕਿਸੇ ਆਦਮੀ ਦੇ ਹਥ ਸੰਗਤਰਾ ਦੇਓ ਅਰ ਇਸ ਨੂੰ ਆਖੋ ਕਿ ਅੰਗੂਠੇ ਅਰ ਉਂਗਲੀਆਂ ਨੂੰ ਇੱਕੋ ਜਿੱਨੀ ਵਿੱਥ ਪੁਰ ਖਿਲਾਰ ਕੇ ਸੰਗਤਰੇ ਨੂੰ ਦੌਹਾਂ ਪਾਸਿਆਂ ਥੋਂ ਫੜੇ, ਤਾਂ ਉਹ ਨਿਸੰਗ ਫੜ ਲਵੇਗਾ, ਹੁਣ ਇਸੇ ਮਨੁਖ ਦੇ ਪੈਰਾਂ ਦੀ ਤਲੀ ਹੇਠ ਸੰਗਤਰਾ ਰਖੋ, ਅਰ ਕਹੋ ਕਿ ਇਸ ਨੂੰ ਜਰਾ ਉਕਰ ਹੀ ਪੈਰਾਂ ਦੀਆਂ ਉਂਗਲਾਂ ਨਾਲ ਫੜ, ਉਹ ਇਕੁਰ ਨਹੀਂ ਫੜ ਸੱਕੇਗਾ, ਇਹ ਮੰਨ ਲਿਆ ਕਿ ਉਹ ਫੜ ਲਵੇਗਾ, ਪਰ ਸਾਰੀਆਂ ਉਂਗਲਾਂ ਤੇ ਅੰਗੂਠਾ ਸੰਗਤਰੇ ਦੇ ਇੱਕ ਪਾਸੇ ਹੋਣਗੇ, ਕਿੰਉ ਜੋ ਪੈਰਾਂ ਦਾ ਅੰਗੂਠਾ ਪੈਰਾਂ ਦੀਆਂ ਉਂਗਲਾਂ ਦੇ ਸਾਹਮਣੇ ਨਹੀਂ ਆ ਸੱਕਦਾ, ਜਿਕੁਰ ਹੱਥ ਦਾ ਅੰਗੂਠਾ ਹੱਥ ਦੀਆਂ ਉਂਗਲਾਂ ਦੇ ਸਾਹਮਣੇ ਆ ਸੱਕਦਾ ਹੈ, ਬਾਂਦਰ ਦੇ ਹਥ ਤੇ ਪੈਰਾਂ ਦੇ ਦੋਹਾਂ ਅੰਗੂਠਿਆਂ ਵਿੱਚ ਇਹ ਫੜਨ ਦਾ ਬਲ ਹੈ, ਸੱਚ ਪੁਛੋ ਤਾਂ ਬਾਂਦਰ ਦੇ ਦੰਦਾਂ ਤੇ ਮਨੁਖ ਦਿਆਂ ਦੰਦਾਂ ਵਿੱਚ ਭੀ ਭੇਦ ਹੁੰਦਾ ਹੈ, ਮਨੁਖ ਦੇ ਦੰਦ ਲਮਾਣ ਵਿੱਚ ਕੁਝਕ ਇੱਕੋ ਜਿਡੇ ਹੁੰਦੇ ਹਨ, ਜਬਾੜੇ ਵਿੱਚ ਕੋਲੋ ਕੋਲ ਲੱਗੇ ਹੁੰਦੇ ਹਨ, ਅਰ ਉਨ੍ਹਾਂ ਵਿੱਚ ਵਿੱਥ ਨਹੀਂ ਹੁੰਦੀ, ਥਾਂਦਰ ਦੇ ਦੰਦ ਲਮਿੱਤਨ ਵਿੱਚ ਵੱਡੇ ਛੋਟੇ ਹੁੰਦੇ ਹਨ,