ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਅਰ ਦਾੜ੍ਹਾਂ ਦੇ ਦੰਦਾਂ ਵਿੱਚ ਬਹੁਤ ਸਾਰੀ ਖਾਲੀ ਥਾਉਂ ਹੈ, ਇੱਕ ਭੇਦ ਇਹ ਬੀ ਹੈ, ਕਿ ਮਨੁਖ ਦੀ ਦੇਹ ਬਾਹਲਾ ਕੱਜੀ ਹੋਈ ਨਹੀਂ ਹੁੰਦੀ, ਬਾਂਦਰ ਦਾ ਖੈਹੜਾ ਛਡੋ, ਹੋਰਨਾਂ ਜਨੌਰਾਂ ਨੂੰ ਲਓ, ਤਾਂ ਉਨ੍ਹਾਂ ਦੇ ਸਰੀਰ ਤੇ ਆਦਮੀ ਦੇ ਸਰੀਰ ਵਿੱਚ ਕੁਝ ਹੋਰ ਵਧੀਕ ਭੇਦ ਮਲੂਮ ਹੋਊ, ਪਰ ਇਸਥੋਂ ਇਹ ਗੱਲ ਸਿੱਧ ਨਹੀਂ ਹੁੰਦੀ ਕਿ ਮਨੁਖ ਹੋਰਨਾਂ ਜੀਵਾਂ ਨੂੰ ਕਿਕੁਰ ਕਾਬੂ ਕਰ ਲੈਂਦਾ ਹੈ, ਅਰ ਆਪਣੇ ਆਗਿਆ ਕਾਰੀ ਕਰ ਲੈਂਦਾ ਹੈ ॥
ਅਸਲ ਗੱਲ ਇਹ ਹੈ ਕਿ ਆਦਮੀ ਦੀ ਇਹ ਸ਼ਕਤਿ ਕਿਸੇ ਸਰੀਰਕ ਵਾਧੇ ਕਰਕੇ ਨਹੀਂ ਹੈ, ਸਗੋਂ ਆਦਮੀ ਸੋਚ ਸੱਕਦਾ ਹੈ, ਅਰ ਗੱਲ ਕੱਥ ਕਰ ਸੱਕਦਾ ਹੈ, ਜਿਸਦਾ ਫਲ ਇਹ ਹੁੰਦਾ ਹੈ, ਕਿ ਭਾਂਤ ੨ ਦੀਆਂ ਡੌਲਾਂ ਕਢਦਾ ਹੈ, ਆਪਣੀਆਂ ਡੌਲਾਂ ਹੋਰਨਾਂ ਨੂੰ ਦੱਸਦਾ ਹੈ, ਇਕੁਰ ਆਪਣੇ ਨਾਲ ਹੋਰ ਢੇਰ ਸਾਰੇ ਆਦਮੀਆਂ ਨੂੰ ਕੱਠਿਆਂ ਕਰਕੇ ਕੰਮ ਚਾਹੁੰਦਾ ਹੈ, ਅਜਿਹੀ ਸੁੰਦਰਤਾਈ ਨਾਲ ਕਰ ਲੈਂਦਾ ਹੈ, ਕਿ ਹੋਰ ਕਿਸੇ ਜੀਵ ਥੋਂ ਨਹੀਂ ਹੋ ਸੱਕਦਾ, ਦੇਖੋ ਹਾਥੀ ਇੱਡਾ ਵੱਡਾ ਜਨੌਰ ਹੈ, ਪਰ ਬਹੁਤ ਸਾਰੇ ਆਦਮੀ ਮਿਲਕੇ ਇਸ ਨੂੰ ਫੜ ਲੈਂਦੇ ਹਨ, ਕੁਝ ਚਿਰ ਲਾਲੇ ਹਾਥੀ ਹੁਰੀ ਤਾਂ ਹੱਥ ਪੈਰ ਬਥੇਰਾ ਮਾਰਕੇ ਭੁੜਕਦੇ ਹਨ, ਛੇਕੜ ਵਿਚਾਰੇ ਨੂੰ ਨਿਹਚਾ ਹੋ ਜਾਂਦਾ ਹੈ, ਕਿ