ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਨਿਮ੍ਰਤਾ ਦੇ ਬਾਝ ਕੋਈ ਵਾਹ ਨਹੀਂ ਚਲਦੀ, ਜਦ ਇਹ ਗੱਲ ਦਿਲ ਵਿੱਚ ਬੈਠੀ, ਤਾਂ ਜੋ ਆਦਮੀ ਚਾਹੁੰਦਾ ਹੈ ਉਹੋ ਕਰਨ ਲੱਗ ਪੈਂਦਾ ਹੈ । ਗਊ, ਬੈਲ, ਊਠ, ਘੋੜੇ ਆਦਿਕ ਬੀ ਪਹਲੇ ਬਨੈਲੇ ਪਸੂ ਹੀ ਸਨ, ਇੱਸੇ ਤਰ੍ਹਾਂ ਹੀ ਆਦਮੀ ਨੇ ਉਨ੍ਹਾਂ ਨੂੰ ਫੜ ਕੇ ਆਪਣੇ ਵੱਸ ਕਰ ਲੀਤਾ, ਅਰ ਹੁਣ ਓਹ ਇਸਦੇ ਅਜਿਹੇ ਵੰਸ ਦਾਸ ਬਣ ਗਏ ਹਨ, ਕਿ ਰਤਾ ਭਰ ਬੀ ਜੰਗਲੀ ਅਰ ਆਕੀ ਪੁਣਾ ਬਾਕੀ ਨਹੀਂ ਰਿਹਾ, ਹੋਰਨਾਂ ਜਨੌਰਾਂ ਵਿੱਚ ਆਦਮੀ ਵਰਗੀ ਸੋਚਣ ਦੀ ਸ਼ਕਤੀ ਨਹੀਂ ਹੈ, ਜਿਹਾਕੁ ਸੁਣਨ ਵਿੱਚ ਆਇਆ ਹੈ, ਕਿ ਇੱਕ ਬਾਂਦਰ ਅਗ ਦੇ ਸਾਮਣੇ ਬੈਠਾ ਅੱਗ ਸੇਕ ਰਿਹਾ ਸੀ, ਪਰ ਲੱਕੜਾਂ ਅੱਗ ਵਿੱਚ ਨਾ ਪਾਈਆਂ, ਐਰ ਅੱਗ ਬੁਝ ਗਈ, ਇੰਨਾ ਨਾ ਸੋਚ ਸੱਕਿਆ ਕਿ ਲਕੜ ਪਾਇਆਂ ਅੱਗ ਬਲਦੀ ਰੰਹਦੀ ਹੈ, ਆਦਮੀ ਸੇੱਕਣ ਬੈਠਦਾਂ ਤਾਂ ਇਹ ਗੱਲ ਨਾ ਹੁੰਦੀ, ਇਹੋ ਭੇਦ ਆਦਮੀਆਂ ਅਤੇ ਪਸ਼ੂਆਂ ਵਿਖੇ ਹੈ ॥
ਆਦਮੀ ਕਿਹੇ ੨ ਮਨਸੂਬੇ ਬੰਨਦਾ ਹੈ, ਅਤੇ ਉਨ੍ਹਾਂ ਦੇ ਪੂਰਿਆਂ ਕਰਨ ਲਈ ਕੀ ਕੀ ਚਤੁਰਾਈਆਂ ਕੱਢਦਾ ਹੈ, ਆਪਣੇ ਵਾਧੇ ਤੇ ਭਲਿਆਈ ਲਈ ਚੰਗੀ ਥੋਂ ਚੰਗੀ ਡੌਲ ਸੋਚ ਸੱਕਦਾ ਹੈ, ਆਪਣੀਆਂ ਸਮਗ੍ਰੀਆਂ ਨੂੰ ਵਧਾ ਸੱਕਦਾ ਹੈ, ਹੋਰਨਾਂ