ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)

ਨੂੰ ਲਾਭ ਪਹੁੰਚਾ ਸੱਕਦਾ ਹੈ, ਆਪਣੀ ਬੁਧਿ ਦ੍ਵਾਰਾ ਆਪਣੇ ਸੁਖ ਚੈਨ ਦੀਆਂ ਕਈ ਚਾਲਾਂ ਚਲ ਸੱਕਦਾ ਹੈ, ਜੋ ਜਨੌਰ ਕਦੀ ਨਹੀਂ ਬਣਾ ਸੱਕਦੇ, ਅੱਗ ਬਾਲ ਸੱਕਦਾ ਹੈ, ਭੋਜਨ ਪਕਾ ਸੱਕਦਾ ਹੈ, ਵੱਡੇ ੨ ਘਰ ਉਸਾਰ ਸੱਕਦਾ ਹੈ, ਪੁਲ, ਕਿਲੇ, ਮੰਦਰ, ਮਸੀਤਾਂ, ਉਸਾਰ ਸੱਕਦਾ ਹੈ, ਰੇਲ, ਸੜਕਾਂ, ਨਹਰਾਂ ਬਣਾ ਸੱਕਦਾ ਹੈ, ਗੱਲ ਕੀ ਜੋ ਜੋ ਕੰਮ ਆਦਮੀ ਦੁਨੀਆਂ ਵਿੱਚ ਕਰ ਸੱਕਦਾ ਹੈ, ਉਨਾਂ ਦਾ ਕੁਝ ਅੰਤ ਨਹੀਂ ਆ ਸੱਕਦਾ, ਬਾਹੁਲੇ ਕੰਮ ਦੇ ਕਰਨ ਲਈ ਆਦਮੀ ਨੇ ਹਥਿਆਰ ਬਣਾਏ ਹਨ, ਅਤੇ ਹੱਥਾਂ ਦੀ ਥਾਂ ਉਨਾਂ ਥੋਂ ਕੰਮ ਲੈਂਦਾ ਹੈ, ਕਿਸੇ ਜਨੌਰ ਨੂੰ ਵੀ ਸੁਣਿਆ ਜੇ ਕਿ ਹਥਿਆਰਾਂ ਥੋਂ ਕੰਮ ਲੈਂਦਾ ਹੋਵੇ, ਕਲਾਂ, ਅਥਵਾ ਹਥਿਆਰਾਂ ਨਾਲ ਆਦਮੀ ਸੀਉਂਦਾ ਹੈ, ਰਸੋਈ ਪਕਾਉਂਦਾ, ਜਹਾਜ ਰੇਲ ਗਡੀ ਆਦਿਕ ਬਣਾਉਂਦਾ ਹੈ, ਜਹਾਜਾਂ ਪੁਰ ਚੜ੍ਹ ਕੇ ਸਮੁੰਦਰ ਪੁਰ ਛਾਲਾਂ ਮਾਰਦਾ ਫਿਰਦਾ ਹੈ, ਰੇਲਾਂ ਵਿੱਚ ਬੈਠਕੇ ਦੇਸ ਦੇਸਾਂਤਰਾਂ ਦੀਆਂ ਸੈਲਾਂ ਕਰਦਾ ਹੈ, ਸਗੋਂ ਉਡਨ ਕਟੋਲਿਆਂ ਵਿੱਚ ਬੈਠਕੇ ਅਕਾਸ ਦੀ ਹਵਾ ਵੀ ਭੁੱਖਦਾ ਹੈ, ਇਹ ਸਾਰੀਆਂ ਗੱਲਾਂ ਇਸਦਾ ਕਾਰਣ ਹਨ, ਕਿ ਮਨੁੱਖ ਸੋਚ ਸੱਕਦਾ ਹੈ, ਅਰ ਗੱਲ ਬਾਤ ਕਰ ਸੱਕਦਾ ਹੈ, ਜੇ ਇੰਉ ਨਾ ਹੁੰਦਾ ਤਾਂ ਆਦਮੀ ਤੇ ਪਸੂ ਵਿੱਚ ਕੁਝ ਬੀ ਫ਼ਰਕ ਨਾ ਹੁੰਦਾ॥