ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਏਹ ਸਾਰੇ ਜਨੌਰ ਦੁਨੀਆਂ ਦੇ ਤੱਤਿਆਂ ਦੇਸਾਂ ਵਿੱਚ ਲਭਦੇ ਹਨ, ਅਰ ਢਾਣੀਆਂ ਦੀਆਂ ਢਾਣੀਆਂ ਕੱਠੇ ਹੋਕੇ ਬਣਾਂ ਵਿੱਚ ਰੰਹਦੇ ਹਨ। ਪਰ ਉੱਥੇ ਡਾਢੀ ਚਪਲਤਾ ਨਾਲ ਬ੍ਰਿੱਛਾਂ ਪੁਰ ਕੁਦਦੇ ਤੇ ਟਪੋਸੀਆਂ ਮਾਰਦੇ ਹਨ । ਇਨ੍ਹਾਂ ਦੀਆਂ ਕਈ ਜਾਤਾਂ ਫਲ ਹੀ ਖਾਂਦੀਆਂ ਹਨ, ਪਰ ਬਾਜੀਆਂ ਕੀੜੇ ਬੀ ਖਾਂਦੀਆਂ ਹਨ । ਅਰ ਬਾਜੇ ਬਬੂਨ ਨਿੱਕੇ ਮੋਟੇ ਜਨੌਰ ਬੀ ਖਾ ਜਾਂਦੇ ਹਨ ।
ਬਨਮਾਣੂਆਂ ਦੀ ਪੂਛ ਨਹੀ ਹੁੰਦੀ, ਅਰ ਹੋਰ ਕਈਆਂ ਗੱਲਾਂ ਵਿੱਚ ਮਨੁਖ ਨਾਲ ਅਜਿਹੇ ਮਿਲਦੇ ਹਨ,ਕਿ ਹੋਰ ਕੋਈ ਜਨੌਰ ਨਹੀਂ ਮਿਲਦਾ, ਇਨ੍ਹਾਂ ਦੀਆਂ ਪਿਛਲੀਆਂ ਲੱਤਾਂ ਨਿੱਕੀਆਂ ਹੁੰਦੀਆਂ ਹਨ, ਭਾਂਵੇ ਖੜੋਕੇ ਤੁਰ ਸੱਕਦੇ ਹਨ, ਪਰ ਕੋਝੇ ਲੱਗਦੇ ਹਨ, ਆਪਣੀ ਭਾਉਣੀ ਨਾਲ ਤਾਂ ਘਟ ਵਧ ਹੀ ਖੜੇ ਹੋਕੇ ਤੁਰਦੇ ਹਨ, ਬਨਮਾਣੂਆਂ ਵਿੱਚੋਂ ਸਬ ਥੋਂ ਵੱਡਾ ਗੁਰੀਲਾ ਹੈ । ਜੋ ਅਫਰੀਕਾ ਵਿੱਚ ਹੁੰਦਾ ਹੈ ਸਾਰੇ ਬਨਮਾਣੂਆਂ ਵਿੱਚੋਂ ਇਸ ਦਾ ਰੰਗ ਰੂਪ ਮਨੁਖ ਨਾਲ ਬਹੁਤ ਮਿਲਦਾ ਹੈ । ਪੂਰੀ ਡੀਲ ਦਾ ਗੁਰੀਲਾ ਪੰਜ ਫੁਟ ਚੋਂ ਕੁਝ ਵਧੀਕ ਊਚਾ ਹੁੰਦਾ ਹੈ, ਪਰ ਅਜਿਹਾ ਬਲਵਾਨ, ਅਜਿਹੀ ਡਰਾਉਣੀ ਸੂਰਤ, ਆਵਾਜ ਅਜਿਹੀ ਗੂੰਜਦੀ ਅਰ ਭਆਣਕ ਕਿ ਕਿਸੇ ਜੰਗਲੀ ਜਨੌਰ