ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਦਾ ਕੀ ਕਦਰ ਹੈ, ਕਿ ਇਸ ਪੁਰ ਹੱਲਾ ਕਰੇ । ਅਫਰੀਕਾ ਵਾਸ ਇਸ ਥੋਂ ਬਹੁਤ ਡਰਦੇ ਹਨ, ਅਤੇ ਇਸ ਦੇ ਬਲ ਤੇ ਲਹੂ ਦੇ ਤਿਹਾਪੁਣੇ ਦੀਆਂ ਅਚਰਜ ਅਚਰਜ ਕਹਾਣੀਆਂ ਸੁਣਾਉਦੇ ਹਨ।
ਵੱਡੀ ਡੀਲ ਦੇ ਬਨਮਾਣੂਆਂ ਦੀ ਇੱਕ ਹੋਰ ਜਾਤ ਔਰੰਗ ਔਤਾਨ ਹੈ, ਜੋ ਰੂਪ ਰੰਗ ਵਿੱਚ ਗੁਰੀਲੇ ਨਾਲ ਬਹੁਤ ਮਿਲਦੀ ਜੁਲਦੀ ਹੈ, ਔਰੰਗ ਔਤਾਨ ਵੱਡਾ ਗਰੀਬ ਤੇ ਨਮ੍ਰ ਹੁੰਦਾ ਹੈ, ਅਰ ਵੱਡਾ ਸੌਖਾ ਗਿੱਝ ਸੱਕਦਾ ਹੈ, ਅਰ ਝਬਦੇ ਆਂਪਣੇ ਸਵਾਮੀ ਨਾਲ ਹਿਲ ਜਾਂਦਾ ਹੈ, ਮਿਠਿਆਈ ਤੇ ਕਾਹਵੇ ਦਾ ਪ੍ਰੇਮੀ ਹੋ ਜਾਂਦਾ ਹੈ, ਇੱਕ ਔਰੰਗ ਔਤਾਨ ਦੇ ਬੱਚੇ ਦੀ ਕਹਾਣੀ ਪ੍ਰਸਿੱਧ ਹੈ, ਕਿ ਉਸ ਨੂੰ ਮਾਲਕ ਨੈ ਇੱਕ ਦਿਨ ਇੱਕ ਹੱਟੀ ਥੋਂ ਕਾਹਵਾ ਪਿਲਵਾਇਆ, ਬਾਂਦਰ ਹੁਰਾਂ ਨੂੰ ਅਜਿਹਾ ਭਾਇਆ ਕਿ ਨਿਤ ਨਿਤ ਹਟੀ ਪੁਰ ਜਾਕੇ ਇੱਕ ਪਿਆਲਾ ਪੀਣ ਲੱਗੇ, ਅਰ ਮਾਲਕ ਵਿਚਾਰੇ ਨੂੰ ਸਾਰਾ ਮੁੱਲ ਭਰਨਾ ਪਿਆ।
ਬਨਮਾਣੂ ਹੋਰ ਵੀ ਕਈਆਂ ਪ੍ਰਕਾਰਾਂ ਦੇ ਹੁੰਦੇ ਹਨ, ਪਰ ਪੰਜਾਬ ਤੇ ਹਿੰਦੁਸਤਾਨ ਵਿੱਚ ਅਜ ਕਲ ਇਨ੍ਹਾਂ ਦੀ ਕੋਈ ਜਾਤ, ਨਹੀਂ ਲਭਦੀ, ਹਾਂ, ਕਿਧਰੇ ੨ ਉਨ੍ਹਾਂ ਦੀਆਂ ਹੱਡੀਆਂ ਦੇ ਪਿੰਜਰ ਲਭਦੇ ਹਨ, ਜਿਨ੍ਹਾਂ ਥੋਂ ਮਲੂਮ ਹੁੰਦਾ ਹੈ ਕਿ ਪਹਲੇ ਇਸ ਦੇਸ