ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਵਿੱਚ ਬੀ ਬਣਮਾਣੂ ਹੁੰਦੇ ਸਨ ਅਜ ਕਲ ਤਾਂ ਇਉ ਹੁੰਦਾ ਹੈ, ਕਿ ਕਦੀ ੨ ਤਮਾਸ਼ਾ ਕਰਨ ਵਾਲੇ ਪੂਰਬ ਵੱਲੋਂ ਬਨਮਾਣੂ ਫੜ ਲਿਆਉਂਦੇ ਹਨ, ਅਰ ਇੱਥੇ ਆਕੇ ਪੈਸਾ ਆਦਮੀ ਪਰਤੀ ਲਾ ਕੇ ਦੱਸਦੇ ਹਨ।।
ਬਬੂਨ ਬਹੁਤਾ ਦੱਖਣੀ ਅਫਰੀਕਾ ਵਿੱਚ ਹੱਥ ਲੱਗਦੇ ਹਨ, ਇਨ੍ਹਾਂ ਦੀ ਪੂਛ ਬ੍ਰਿੱਛ ਦੀ ਟੁੰਡੀ ਟਾਹਣੀ ਵਰਗੀ ਹੁੰਦੀ ਹੈ, ਚੌਹਾਂ ਪੈਰਾਂ ਨਾਲ ਵੱਡੀ ਚਤਰਾਈ ਤੇ ਫੁਰਤੀ ਨਾਲ ਨੱਠਦੇ ਹਨ, ਏਹ ਡਾਢੇ ਚਿੜ ਚਿੜੇ ਤੇ ਖੂਨੀ ਹੁੰਦੇ ਹਨ, ਇਨ੍ਹਾਂ ਦੇ ਸਿਰ ਆਦਮੀ ਦੇ ਸਿਰ ਨਾਲ ਅਜਿਹੇ ਨਹੀਂ ਮਿਲਦੇ, ਜਿਹੇ ਬਾਂਦਰ ਤੇ ਬਨਮਾਣੂ ਦੇ ਸਿਰ ਨਾਲ ਮਿਲਦੇ ਹਨ, ਸਗੋਂ ਇਨ੍ਹਾਂ ਦਾ ਲੰਮਾਂ ਤੇ ਚੌੜਾ ਮੂੰਹ, ਕੁਝ ੨ ਕੁੱਤੇ ਦੇ ਮੂੰਹ ਨਾਲ ਮਿਲਦਾ ਮਲੂਮ ਹੁੰਦਾ ਹੈ, ਬਾਜੇ ਬਬੂਨ ਜੋ ਸਿੱਧੇ ਖੜੋਂਦੇ ਹਨ, ਤਾਂ ਆਦਮੀ ਦੀ ਦੇਹ ਦੇ ਲਗ ਭਗ ਹੁੰਦੇ ਹਨ, ਇਹ ਪੱਕੇ ਚੋਰ ਹੁੰਦੇ ਹਨ, ਭਾਂਵੇ ਡੀਲ ਡੌਲ ਇੱਡੀ ਵੱਡੀ ਅਰ ਭਦੀ ਹੁੰਦੀ ਹੈ, ਪਰ ਇਸ ਹੋਸ਼ਿਆਰੀ ਨਾਲ ਦਬੇ ਪੈਰੀਂ ਆਉਂਦੇ ਜਾਂਦੇ ਹਨ, ਕਿ ਨਾ ਘਾਹ ਦਾ ਤੀੱਲਾ ਹਿਲਦਾ ਹੈ, ਨਾ ਸੁਕੀ ਟਾਹਣੀ ਖੜਕਦੀ ਹੈ, ਅਰ ਹੁਸ਼ਿਆਰ ਥੋਂ ਹੁਸ਼ਿਆਰ ਚੌਕੀਦਾਰ ਨੂੰ ਇਨ੍ਹਾਂ ਦੇ ਆਉਣ ਜਾਣ ਦੀ ਖਬਰ ਨਹੀਂ ਹੋਣੀ ਪਾਉਂਦੀ, ਇਨ੍ਹਾਂ