ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਸਭਨਾਂ ਵਿਚੋਂ ਵੱਡਾ ਮੁੰਦਰਲ ਹੈ, ਜਿਸਥੋਂ ਵਧੀਕ ਕੋਝਾ ਜਨੌਰ ਦੁਨੀਆਂ ਵਿੱਚ ਕੋਈ ਨਾ ਹੋਊ, ਚੁਹੱਥੇ ਜਨੌਰਾਂ ਵਿੱਚ ਜੋ ਪੂਛ ਦੇ ਹਿਠਾਹਾਂ ਕਰੜੀ ਉਭਰੀ ਹੋਈ ਖੱਲ ਹੁੰਦੀ ਹੈ, ਉਹ ਇਸ ਵਿੱਚ ਡਾਢੇ ਊਦੇ ਰੰਗ ਦੀ ਹੁੰਦੀ ਹੈ, ਬੂਥੀ ਪੁਰ ਨੀਲੇ ਰੰਗ ਦਾ ਨੱਕ ਤੇ ਲਾਲ ਮੂੰਹ ਹੁੰਦਾ ਹੈ, ਅਰ ਵੱਡੀਆਂ ਵੱਡੀਆਂ ਗੱਲ੍ਹਾਂ ਪੁਰ ਨੀਲੀਆਂ ਤੇ ਲਾਲ ਲੀਹਾਂ ਹੁੰਦੀਆਂ ਹਨ॥
ਬਾਂਦਰ ਏਸ਼ੀਆ ਅਰ ਅਫਰੀਕਾ ਵਿੱਚ ਲਭਦੇ ਹਨ, ਇੱਕ ਪ੍ਰਕਾਰ ਦੇ ਬਾਂਦਰ ਯੂਰਪ ਵਿੱਚ ਬੀ ਹੁੰਦੇ ਹਨ, ਪਰ ਅਚਰਜ ਹੈ ਕਿ ਜਿੱਥੇ ਉਹ ਹੁੰਦੇ ਹਨ ਉਹ ਛੋਟੀ ਜਿਹੀ ਥਾਂਉ ਹੈ, ਅਰਥਾਤ ਜਬਰਾਲਟਰ॥
ਬਾਹਲੇ ਬਾਂਦਰਾਂ ਦੇ ਮੂੰਹ ਵਿੱਚ ਅੰਦਰ ਵਾਰ ਥੈਲੀਆਂ ਜਿਹੀਆਂ ਲੱਗੀਆਂ ਹੁੰਦੀਆਂ ਹਨ, ਜਦ ਗ੍ਰਾਹੀਆਂ ਲੰਘਾਨੀਆਂ ਨਹੀਂ ਚਾਹੁੰਦੇ, ਤਾਂ ਉਨ੍ਹਾਂ ਵਿੱਚ ਭਰ ਲੈਂਦੇ ਹਨ, ਇਹੋ ਕਾਰਣ ਹੈ, ਕਿ ਓਹ ਡਾਢੀ ਕਾਹਲੀ ੨ ਖਾਂਦੇ ਪਏ ਦਿਸਦੇ ਹਨ, ਅਸਲ ਵਿੱਚ ਖਾਂਦੇ ਨਹੀਂ, ਥੈਲੀਆਂ ਵਿੱਚ ਭਰੀ ਜਾਂਦੇ ਹਨ, ਅਰ ਵੇਹਲੇ ਵੇਲੇ ਕਢ ੨ ਕੇ ਖਾਂਦੇ ਹਨ॥
ਹਿੰਦੁਸਤਾਨ ਦੇ ਸਧਾਰਨ ਬਾਂਦਰਾਂ ਨੂੰ ਇੱਥੋਂ ਦੇ ਲੋਕ ਜਾਣਦੇ ਹਨ, ਹਿੰਦੂ ਇਸਨੂੰ ਪਵਿਤ੍ਰ ਜਾਣਦੇ ਹਨ, ਇਨ੍ਹਾਂ