ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਬਾਂਦਰਾਂ ਦਾ ਹਾਲ ਤੁਸੀਂ ਗੁਰਮੁਖੀ ਦੀ ਤੀਜੀ ਪੋਥੀ ਵਿੱਚ ਪੜ੍ਹ ਚੁਕੇ ਹੋ, ਲੰਗੂਰ ਬੀ ਇੱਕ ਪ੍ਰਕਾਰ ਦਾ ਬਾਂਦਰ ਹੈ, ਨਿਰਾ ਹਿੰਦੁਸਤਾਨ ਵਿੱਚ ਹੀ ਹੁੰਦਾ ਹੈ, ਇਸ ਦਾ ਮੂੰਹ ਕਾਲਾ ਤੇ ਪੂਛ ਬਹੁਤ ਲੰਮੀ ਹੁੰਦੀ ਹੈ, ਗੱਲਾਂ ਵਿਚ ਥੈਲੀਆਂ ਨਹੀਂ ਹੁੰਦੀਆਂ ॥
ਲੰਗੂਰ ਹਿੰਦੁਸਤਾਨ ਦੀਆਂ ਬਾਹਲੀਆਂ ਥਾਵਾਂ ਵਿੱਚ ਮਿਲਦਾ ਹੈ, ਪਰ ਪੰਜਾਬ ਵਿਚ ਬਾਹਲੀ ਥਾਂਈ ਨਹੀਂ ਮਿਲਦਾ, ਹਾਂ ਇਕ ਪ੍ਰਕਾਰ ਦਾ ਲੰਗੂਰ ਪੰਜਾਬ ਦੇ ਉਤਰੀ ਪਹਾੜਾਂ ਵਿੱਚ ਅਰ ਹਿਮਾਲਾ ਦੇ ਹੋਰਨਾਂ ਭਾਗਾਂ ਵਿੱਚ ਲਭਦਾ ਹੈ, ਬਾਜੀ ਥਾਂਈ ਲੰਗੂਰ ਨੂੰ ਹਨੂਮਾਨ ਆਖਦੇ ਹਨ, ਦਿੱਲੀ ਵੱਲ ਕਦੀ ੨ ਸਧਾਰਣ ਬਾਂਦਰਾਂ ਨੂੰ ਬੀ ਹਨੂਮਾਨ ਕਹ ਦਿੰਦੇ ਹਨ॥
ਲੰਗੂਰ ਹੇੜਾਂ ਦੇ ਹੇੜ ਕੱਠੇ ਹੋਕੇ ਸੰਘਣਿਆਂ ਬਣਾਂ ਵਿੱਚ ਰੰਹਦੇ ਹਨ, ਅਰ ਬ੍ਰਿੱਛਾਂ ਪੁਰ ਇੱਕ ਟਾਹਣੀ ਥੋਂ ਦੂਜੀ ਟਾਹਣੀ ਪੁਰ ਟਪੋਸੀਆਂ ਮਾਰਦੇ ਫਿਰਦੇ ਹਨ, ਪੈਰ ਜੋੜ ਕੇ ਤਾਂ ਕਦੀ ੨ ਤੀਹ ਤੀਹ ਫੁਟ ਦੀ ਬੀ ਛਾਲ ਕਢ ਮਾਰਦੇ ਹਨ॥
ਬਨਮਾਣੂ, ਥਥੁਨ, ਤੇ ਥਾਂਦਰ, ਸਾਰੇ ਪੁਰਾਨੀ ਦੁਨੀਆਂ ਅਰਥਾਤ ਏਸ਼ੀਆ, ਯੂਰਪ, ਅਫਰੀਕਾ ਦੇ ਵਸਣੀਕ ਹਨ, ਹੁਣ ਅਸੀਂ ਤੁਹਾਨੂੰ ਹੋਰ ਚੁਹੱਥੇ ਜਨੌਰਾਂ ਦਾ ਸਮਾਚਾਰ ਦੱਸਦੇ ਹਾਂ, ਜੋ ਅਮਰੀਕਾ ਵਿੱਚ ਲਭਦੇ ਹਨ, ਇਹ ਨਵੀਂ ਦੁਨੀਆ