ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਦੇ ਬਾਂਦਰ ਅਖਾਉਂਦੇ ਹਨ, ਤੁਹਾਨੂੰ ਮਲੂਮ ਹੋਊ ਕਿ ਅਮਰੀਕਾ ਨੂੰ ਬਹੁਧਾ ਨਵੀਂ ਦੁਨੀਆਂ ਸਦਦੇ ਹਨ, ਕਿੰਉ ਜੋ ਯੂਰਪ ਵਾਸੀ, ਏਸ਼ੀਆ ਅਫਰੀਕਾ ਨੂੰ ਤਾਂ ਚਿਰ ਥੋਂ ਜਾਣਦੇ ਹਨ, ਪਰ ਅਮਰੀਕਾ ਥੋੜੇ ਚਿਰ ਥੋਂ ਉਜਾਗਰ ਹੋਇਆ ਹੈ।
ਨਵੀਂ ਦੁਨੀਆਂ ਦਿਆਂ ਬਾਂਦਰਾਂ ਦਿਆਂ ਗਲ੍ਹਾਂ ਵਿੱਚ ਥੈਲੀਆਂ ਨਹੀਂ ਹੁੰਦੀਆਂ, ਅਰ ਇੱਕ ਹੋਰ ਅਚਰਜ ਦੀ ਗੱਲ ਇਹ ਹੈ, ਕਿ ਉਨ੍ਹਾਂ ਦੀ ਪੂਛ ਡਾਢੀ ਪਤਲੀ ਤੇ ਲੰਮੀ ਹੁੰਦੀ ਹੈ, ਅਰ ਉਸ ਨਾਲ ਹਰ ਇੱਕ ਵਸਤ ਨੂੰ ਫੜ ਸੱਕਦੇ ਹੈਨ, ਬ੍ਰਿੱਛਾਂ ਦੀਆਂ ਟਾਹਣੀਆਂ ਨਾਲ ਇਸਨੂੰ ਲਪੇਟ ਕੇ ਲਮਕ ਪੈਂਦੇ ਹਨ, ਅਰ ਝੂਟਦੇ ੨ ਇੱਕ ਥਾਂਵੋਂ ਦੂਜੀ ਥਾਂਉ ਪਹੁੰਚ ਜਾਂਦੇ ਹਨ, ਮਾਨੋ ਪੂਛ ਪਾਸੋਂ ਹੱਥ ਦਾ ਹੀ ਕੰਮ ਲੈਂਦੇ ਹਨ, ਤੁਸੀਂ ਅਚੰਭਾ ਕਰੋਗੇ ਕਿ ਚਾਰ ਹੱਥ ਤਾਂ ਇਨ੍ਹਾਂ ਦੇ ਪਹਿਲਾਂ ਹੀ ਹਨ, ਇੱਕ ਹੋਰ ਹੱਬ ਦੀ ਕੀ ਲੋੜ ਸੀ, ਪਰ ਜੇ ਵਿਚਾਰ ਨਾਲ ਦੇਖੋ ਤਾਂ ਮਲੂਮ ਹੋ ਜਾਊ ਕਿ ਇਨ੍ਹਾਂ ਦੇ ਹੱਥਾਂ ਵਿੱਚ ਅੰਗੂਠੇ ਨਹੀਂ ਹਨ, ਜੇ ਅਗਲੇ ਹੱਥਾਂ ਵਿੱਚ ਹਨ ਤਾਂ ਬਹੁਤ ਨਿੱਕੇ ੨ ਹਨ, ਇਸ ਲਈ ਹੱਥ ਬਾਹਲਾ ਕੰਮ ਨਹੀਂ ਦਿੰਦੇ, ਇਸ ਲੋੜ ਦੇ ਪੂਰਾ ਕਰਨ ਲਈ ਦਿਆਲ ਈਸ੍ਵਰ ਨੇ ਉਨ੍ਹਾਂ ਦੀ ਪੂਛ ਨੂੰ ਹੱਥ ਵਰਗੀ ਹੀ ਫੜਨ ਦੀ ਸਮਰਥਾ ਦਿੱਤੀ ਹੈ॥