ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਮਕੜੀ ਬਾਂਦਰ ਆਪਣੀ ਪੂਛ ਥੋਂ ਅਚਰਜ ੨ ਕੰਮ ਲੈਂਦਾ ਹੈ ਇਸਦਾ ਇਹ ਨਾਉਂ ਇਸ ਲਈ ਪੈ ਗਿਆ ਹੈ, ਕਿ ਲੱਤਾਂ ਬਹੁਤ ਪਤਲੀਆਂ ੨ ਅਰ ਦੇਹ ਮੱਕੜੀ ਵਰਗਾ ਹੁੰਦਾ ਹੈ, ਪੂਛ ਦੀ ਨੋਕ ਪੁਰ ਵਾਲ ਨਹੀਂ ਹੁੰਦੇ, ਇਸ ਵਿੱਚ ਸਪਰਸ ਜਾਂ ਛੋਹਣ ਦੀ ਸ਼ਕਤਿ ਡਾਢੀ ਤਿਖੀ ਹੁੰਦੀ ਹੈ, ਟੋਹਕੇ ਚੀਜ ਨੂੰ ਇਹ ਲਭ ਲੈਂਦੀ ਹੈ, ਜਿਕੁਰ ਦੇਖਕੇ ਅਰ ਬ੍ਰਿੱਛ ਦੀਆਂ ਟਾਹਣੀਆਂ ਪੁਰ ਇਕੁਰ ਹਿਲਦੀ ਜੁਲਦੀ ਫਿਰਦੀ ਹੈ, ਕਿ ਮਾਨੋ ਉਸ ਵਿੱਚ ਅੱਖਾਂ ਲੱਗੀਆਂ ਹੋਈਆਂ ਹਨ, ਜਦ ਬਾਂਦਰ ਦੇਖਦਾ ਹੈ, ਕਿ ਕਿਸੇ ਆਣੇ ਵਿੱਚ ਆਂਡੇ ਪਏ ਹਨ, ਜਾਂ ਕੋਈ ਹੋਰ ਉੱਤਮ ਵਸਤ ਹੈ ਅਰ ਥਾਂਉ ਅਜਿਹੀ ਭੀੜੀ ਹੈ ਕਿ ਹੱਥ ਨਹੀਂ ਪਹੁੰਚਦਾ ਤਾਂ ਪੂਛਦੀ ਪਤਲੀ ਨੋਕ ਉੱਥੇ ਪਾਕੇ ਕੱਢ ਲੈਂਦਾ ਹੈ।

ਕ੍ਰਿਮ ਭੱਖੀ ਜਾਂ ਕੀੜੇ ਖਾਣ ਵਾਲੇ ਜਨੌਰ


ਗੁਰਮੁਖੀ ਦੀ ਤੀਜੀ ਤੇ ਚੌਥੀ ਪੋਥੀ ਵਿੱਚ ਤੁਸੀਂ ਪੜ੍ਹ ਚੁੱਕੇ ਹੋ, ਜੋ ਫਲ-ਭੱਖੀ ਅਰ ਮਾਸਾਹਾਰੀ ਜਨੌਰਾਂ ਥੋਂ ਕ੍ਰਿਮ-ਭੱਖੀ ਅਥਵਾ ਕੀੜੇ ਖਾਣ ਵਾਲੇ ਜਨੌਰ ਸੁਖਾਲੇ ਹੀ ਪਛਾਣੇ ਜਾਂਦੇ ਹਨ, ਭਲਾ ਕਿਕੁਰ ? ਦੰਦਾਂ ਦੇ ਦ੍ਵਾਰਾ ॥