ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਅੰਨ੍ਹਾਂ ਚੂਹਾ, ਛਛੂੰਦਰ, ਜੰਗਲੀ ਚੂਹਾ, (ਜਾਂ ਕੰਡਹਰਾ) ਕ੍ਰਿਮ-ਭੱਖੀ ਜਨੌਰਾਂ ਦੀਆਂ ਸਾਫ ਤੇ ਚੌੜੀਆਂ ਦਾੜ੍ਹਾਂ ਹੁੰਦੀਆਂ ਹਨ, ਅਰ ਉਨ੍ਹਾਂ ਨਾਲ ਓਹ ਆਪਣਾ ਭੋਜਨ ਇਉਂ ਚਿੱਥਦੇ ਹਨ, ਜਿਕੁਰ ਚੱਕੀ ਵਿੱਚ ਅਨਾਜ, ਇਨ੍ਹਾਂ ਦੀਆਂ ਉਕਰ ਨਹੀਂ ਸਗੋਂ ਇਨ੍ਹਾਂ ਪੁਰ ਤਿੱਖੀਆਂ ਤੇ ਕਰੜੀਆਂ ਨੋਕਾਂ ਨਿਕਲੀਆਂ ਹੁੰਦੀਆਂ ਹਨ, ਅਰ ਇਹ ਨੋਕਾਂ ਚਪਲ ਕੀੜਿਆਂ ਦੇ ਵਢਣ ਟੁੱਕਣ ਵਿੱਚ ਵੱਡਾ ਕੰਮ ਦਿੰਦੀਆਂ ਹਨ, ਇਸਦੇ ਸਾਹਮਣੇ ਦੇ ਦੰਦ ਬੀ ਤਿੱਖੇ ਅਰ ਨੋਕ ਦਾਰ ਹੁੰਦੇ ਹਨ, ਕਿ ਕੀੜਿਆਂ ਦੀ ਖੱਲੜੀ ਵਿੱਚ ਝਟ ਚੁਭ ਜਾਣ, ਅਰ ਉਨਾਂ ਨੂੰ ਝਟ ਫੜ ਲੈਣ॥
ਇਹ ਬੀ ਪੜ੍ਹ ਚੁੱਕੇ ਹੋ ਕਿ ਕ੍ਰਿਮ-ਭੁੱਖੀ ਜਨੌਰ ਪੈਰਾਂ ਦੀਆਂ ਤਲੀਆਂ ਦੇ ਭਾਰ ਜਾਂਦੇ ਹਨ, ਬਹੁਧਾ ਓਹ ਸਾਰਾ ਦਿਨ ਧਰਤੀ ਵਿੱਚ ਖੁੱਡਾਂ ਦੇ ਅੰਦਰ ਰੰਹਦੇ ਹਨ, ਅਰ ਨਿਰੇ ਰਾਤ ਨੂੰ ਬਾਹਰ ਨਿਕਲਦੇ ਹਨ ਅਰ ਠੰਡੇ ਦੇਸਾਂ ਵਿੱਚ ਸਾਰਾ ਸਿਆਲ ਸੁਤੇ ਰੰਹਦੇ ਹਨ, ਅਰ ਬਸੰਤ ਰੁਤ ਵਿੱਚ ਜਾਗਦੇ ਹਨ, ਉਨ੍ਹਾਂ ਵਿੱਚੋਂ ਬਾਹਲੇ ਨਿੱਕੇ ੨ ਤੇ ਡਰਾਕਲ ਜਨੌਰ ਹੁੰਦੇ ਹਨ, ਜੋ ਕਿਸੇ ਨੂੰ ਦੁਖ ਨਹੀਂ ਦਿੰਦੇ ॥
ਕ੍ਰਿਮ ਭੱਖੀ ਜਨੌਰਾਂ ਵਿੱਚੋਂ ਅੰਨਾ ਚੂਹਾ ਸਭ ਨਾਲੋਂ ਵਧੀਕ ਅਨੋਖਾ ਹੈ, ਕਿਉ ਜੋ ਜਿਕੁਰ ਇਹ ਧਰਤੀ ਦੇ ਅੰਦਰ