ਇੱਕ ਪ੍ਰਕਾਰ ਦੀਆਂ ਚੀਜਾਂ ਕਹਾਉਂਦੀਆਂ ਹਨ, ਇੱਕੁਰ ਹੀ ਹੋਰ ਚੀਜਾਂ ਭੀ ਲਓ। ਜੇ ਕਰ ਇਨ੍ਹਾਂ ਵਿੱਚ ਕੁਝ ਗੱਲਾਂ ਮਿਲਦੀਆਂ ਹੋਣਗੀਆਂ, ਓਹ ਦੂਜੀ ਭਾਂਤ ਦੀਆਂ ਵਸਤਾਂ ਅਖਾਉਣ ਗੀਆਂ, ਇੱਕੁਰ ਹੋਰਨਾਂ ਨੂੰ ਭੀ ਸਮਝ ਲਓ॥
ਜਿਹਾਕੁ ਦੇਖੋ, ਮਨੁਖ, ਗਊ, ਬਲਦ, ਬਿੱਲੀ, ਕੁੱਤੇ, ਕੁੱਕੜ, ਕਬੂਤਰ, ਚਿੜੀ, ਮੱਛੀ, ਮਗਰਮੱਛ, ਕੋੜ੍ਹਕਿੱਲੀ, ਕਹਣਾ ਮੁੱਖੀ ਆਦਿਕ। ਕੀੜਿਆਂ ਮਕੌੜਿਆਂ ਵਿੱਚ ਬਾਹਲੀਆਂ ਗੱਲਾਂ ਮਿਲਦੀਆਂ ਹਨ, ਆਪ ਥੋਂ ਆਪ ਚੱਲ ਫਿਰ ਸਕਦੇ ' ਹਨ, ਦੇਖਦੇ ਹਨ, ਸੁਣਦੇ ਹਨ, ਸੁਖ ਪਾਕੇ ਪਰਸਿੰਨ ਹੁੰਦੇ ' ਹਨ, ਦੁਖ ਪਾਕੇ ਗਰਿੰਜ ਹੁੰਦੇ ਹਨ । ਅਰ ਹੋਰ ਭੀ ਇਹ ਇਕੁਰ ਹੀ, ਇਨ੍ਹਾਂ ਗੱਲਾਂ ਥੋਂ ਤੁਹਾਡੀ ਸਮਝ ਵਿੱਚ ਆ ਜਾਵੇਗਾ, ਕਿ ਏਹ ਸਭ ਇੱਕ ਭਾਂਤ ਦੇ ਹਨ, ਇਨ੍ਹਾਂ ਨੂੰ ਜੀਵ ਕਹਿੰਦੇ ਹਨ।
ਇੱਕੁਰ ਹੀ ਘਾਹ, ਸਾਗ, ਬੂਟੇ ਬ੍ਰਿੱਛਾਂ ਨੂੰ ਲਓ, ਉਨ੍ਹਾਂ ਵਿੱਚ ਭੀ ਕੈਈ ਗੱਲਾਂ ਮਿਲਦੀਆਂ ਪਾਓਗੇ, ਜਿਹਾਕੁ : ਜੜ੍ਹ, ਪੱਤ੍ਰ, ਫੁੱਲ, ਫਲ ਆਦਿਕ। ਏਹ ਦੂਜੀ ਭਾਂਤ ਦੀਆਂ ਚੀਜਾਂ ਹਨ, ਇਨ੍ਹਾਂ ਨੂੰ ਬਨਾਸਪਤੀ ਕਹਾਂਗੇ॥
ਹੁਣ ਹੋਰ ਵਸਤਾਂ ਲਓ, ਮਿੱਟੀ, ਪਾਣੀ, ਚਾਂਦੀ, : ਸੋਨਾ ਵਿੱਚ ਅਜਿਹੀਆਂ ਗੱਲਾਂ ਪਾਈਆਂ ਜਾਂਦੀਆਂ