ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਦੂਜੇ ਕਿੰਉ ਜੋ ਇਸਨੂੰ ਭੀੜੀਆਂ ਖੁੱਡਾਂ ਵਿੱਚ ਰਹਣਾ ਪੈਂਦਾ ਹੈ ਇਸ ਗਲ ਦੀ ਬੀ ਲੋੜ ਸੀ, ਕਿ ਪਿੰਡਾ ਗੋਲ ਹੋਵੇ, ਅਰ ਸਿਰ ਤੇ ਮੋਢਿਆਂ ਦਾ ਘੇਰਾਦੇਹ ਦੇ ਪਿਛਲੇ ਭਾਗਥੋਂ ਵਧੀਕ ਹੋਵੇ, ਭਈ ਜਿੱਥੇ ਇਸਦਾ ਸਿਰ ਸਮਾਏ,ਉੱਥੇ ਸਾਰੀ ਦੇਹ ਸੌਖੀ ਹੀ ਜਾ ਸੱਕੇ, ਅੰਨ੍ਹੇ ਚੂਹੇ ਦਾ ਨਿਰਾ ਪੁਰਾ ਇਹੋ ਹੀ ਹਾਲ ਹੈ, ਇਸਥੋਂ ਬਾਝ ਇਸ ਦੀ ਸੰਘਣੀ ਕੋਮਲ ਸਮੂਰ ਅਜਿਹੀ ਹੈ, ਕਿ ਹਰ ਪਾਸੇ ਵਾਲ ਮੁੜਕੇ ਸਾਫ ਰਹ ਸੱਕਦੇ ਹਨ, ਬਾਹਲੇ ਜਨੌਰਾਂ ਦੀ ਸਮੂਰ ਵਿੱਚ ਇਹ ਗੱਲ ਨਹੀਂ ਹੁੰਦੀ, ਵਾਲ ਮੁੜ ਕੇ ਇੱਕੋ ਹੀ ਪਾਸੇ ਸਾਫ ਹੁੰਦੇ ਹਨ, ਦੂਜੇ ਪਾਸੇ ਕਰਣਾ ਚਾਹੁਣ ਤਾਂ ਖੜੇ ਹੋ ਜਾਂਦੇ ਹਨ।।
ਅੰਨੇ ਚੂਹੇ ਨੂੰ ਇਸਥੋਂ ਇਹ ਲਾਭ ਹੈ ਕਿ ਆਪਣੀਆ, ਸੌੜੀਆਂ ਖੁੱਡਾਂ ਵਿੱਚ ਅੱਗੇ ਪਿੱਛੇ ਹਰ ਪਾਸੇ ਦੌੜ ਸੱਕਦਾ ਹੈ, ਅਰ ਕਿਸੇ ਪਾਸਿਓਂ ਇਸਨੂੰ ਪਿੱਠ ਦੇ ਰਗੜੇ ਜਾਣ ਕਰਕੇ ਇਸ ਨੂੰ ਨਹੀਂ ਹੁੰਦਾ।।
ਇਹ ਗੱਲ ਸਪਸ਼ਟ ਹੈ ਕਿ ਭੀੜੀਆਂ ਤੇ ਹਨੇਰੀਆਂ ਖੁੱਡਾਂ ਵਿਚ ਦ੍ਰਿਸ਼ਟਿ ਦੀ ਕੋਈ ਬਹੁਤੀ ਲੋੜ ਨਹੀਂ, ਇਸ ਲਈ ਅੰਨ੍ਹੇ ਚੂਹੇ ਦੀਆਂ ਅੱਖਾਂ ਬਹੁਤ ਨਿੱਕੀਆਂ ੨ ਅਰ ਤ੍ਵਚਾ ਤੇ ਸਮੂਰ ਵਿੱਚ ਅਜਿਹੀਆਂ ਲੁਕੀਆਂ ਹੋਈਆਂ ਹੁੰਦੀਆਂ ਹਨ, ਕਿ ਔਖੀਆਂ ਹੀ ਦਿੱਸਦੀਆਂ ਹਨ, ਇੰਉ ਸਮਝ ਲਓ ਕਿ ਭਾਵੇਂ