ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩)

ਅੰਨ੍ਹਾਂ ਚੂਹਾ ਜਮੀਨ ਦੇ ਅੰਦਰ ਆਪਣੀ ਰੱਛਾ ਦਾ ਅਸਬਾਨ ਵੱਡੀ ਚਤਰਾਈ ਨਾਲ ਬਣਾਉਂਦਾ ਹੈ, ਇਸ ਵਿੱਚ ਇੱਕ ਤਾਂ ਵੱਡਾ ਕੋਠਾ ਹੁੰਦਾ ਹੈ, ਅਰ ਬਹੁਤੇ ਰਸਤੇ ਦੋ ਗੋਲ ਸੁਰੰਗਾਂ ਵਿੱਚ ਜਾਂਦੇ ਹਨ, ਇਥੋਂ ਹਰ ਪਾਸੇ ਨੂੰ ਕਈ ਰਸਤੇ ਜਾਂਦੇ ਹਨ, ਜੇ ਵੈਰੀ ਇੱਕ ਰਸਤਿਓਂ ਹੱਲਾ ਕਰੇ ਜਾਂ ਘੇਰ ਲਵੇ, ਤਾਂ ਅੰਨ੍ਹਾਂ ਚੂਹਾ ਪਹਲੇ ਵੱਡੇ ਕੋਠੇ ਵਿੱਚ ਪਹੁੰਚਦਾ ਹੈ, ਅਰ ਉੱਥੋਂ ਹੋਰ ਰਸਤਿਆਂ ਥਾਣੀ ਨੱਸ ਜਾਂਦਾ ਹੈ, ਭਾਵੇ ਅੰਨ੍ਹਾਂ ਚੂਹਾ ਛੀ ਇੰਚ ਲੰਮਾ ਹੁੰਦਾ ਹੈ, ਪਰ ਲੜਨ ਵਿੱਚ ਵੱਡਾ ਖੂਨੀ ਹੈ, ਜਦ ਵੈਰੀ ਪੁਰ ਜਿੱਤ ਪਾਉਂਦਾ ਹੈ, ਤਾਂ ਝਈ ਲੈਕੇ ਉਸਨੂੰ ਪਾੜੇ ਸਿਟਦਾ ਹੈ, ਅਰ ਘਾਉ ਵਿੱਚ ਮੂੰਹ ਪਾਕੇ ਲਹੂ ਪੀ ਜਾਂਦਾ
ਚਕਚੂੰਦਰ (ਜਾਂ ਛਛੂੰਦਰ) ਤੇ ਜੰਗਲੀ ਚੂਹੇ ਦਾ ਹਾਲ ਤੁਸੀਂ ਤੀਜੀ ਤੇ ਚੌਥੀ ਪੋਥੀ ਵਿੱਚ ਪੜ੍ਹਿਆ ਹੈ, ਕਈ ਭਾਂਤ ਦੀਆਂ ਚਕਚੂੰਦਰਾਂ ਨਦੀ ਦੇ ਕੰਢੇ ਰੰਹਦੀਆਂ ਹਨ, ਅਰ ਪਾਣੀ ਵਿੱਚ ਬਾਹਲਾ ਸਮਾਂ ਬਤੀਤ ਕਰਦੀਆਂ ਹਨ, ਇਨ੍ਹਾਂ ਸਭਨਾਂ ਦੀਆਂ ਬੂਥੀਆਂ ਹਿੰਦੁਸਤਾਨ ਦੀਆਂ ਸਧਾਰਨ ਚਕਚੂਦਰਾਂ ਵਾਙੂ ਹੁੰਦੀਆਂ ਹਨ, ਅਰ ਇਨ੍ਹਾਂ ਦਿਆਂ ਕਈਆਂ ਭਾਂਤਾਂ ਵਿੱਚੋਂ ਉਹੋ ਜਿਹੀ ਦੁਰਗੰਧ ਬੀ ਆਉਂਦੀ ਹੈ ॥