ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੫ )

ਦੇ ਖੰਭਾਂ ਜਾਂ ਬਾਜ਼ੂਆਂ ਵਰਗੇ ਹੁੰਦੇ ਹਨ, ਜੇ ਤੁਸੀਂ ਨਹੀਂ ਦੱਸ ਸੱਕਦੇ ਤਾਂ ਭਾਵੇਂ ਜੋ ਤੁਸਾਂ ਤੀਜੀ ਪੋਥੀ ਵਿੱਚ ਚਮਗਿੱਦੜ ਦਾ ਵਰਣਨ ਪੜਿਆ ਸੀ ਭੁਲਾ ਬੈਠੇ ਹੋ । ਉੱਥੇ ਤੁਸੀਂ ਪੜ੍ਹਿਆ ਸੀ, ਕਿ ਇਸਦੇ ਖੰਭ ਅਸਲ ਵਿੱਚ ਹੱਥ ਹਨ, ਉਂਗਲੀਆਂ ਵੱਡੀਆਂ ੨ ਹਨ, ਅਰ ਇਨ੍ਹਾਂ ਪੁਰ ਕੂਲੀ ਝਿੱਲੀ ਇਕੁਰ ਖਿਲਰੀ ਹੋਈ ਹੈ, ਜਿਕੁਰ ਛਤਰੀ ਦੀਆਂ ਸੀਖਾਂ ਪੁਰ ਕਪੜਾ ਲੱਗਿਆ ਹੁੰਦਾ ਹੈ ।
ਗੱਲ ਕੀ ਚਮਗਿੱਦੜ ਖੰਭ ਹੱਥੇ ਜਨੌਰ ਹਨ, ਇਨ੍ਹਾਂ ਦੀਆਂ ਕਈ ਭਾਂਤਾ ਹਨ, ਕੋਈ ਛੋਟੀਆਂ ਕੋਈ ਵੱਡੀਆਂ, ਪਰ ਰੰਗ ਰੂਪ ਵਿੱਚ ਸਬ ਅਜਿਹੀਆਂ ਮਿਲਦੀਆਂ ਹਨ, ਕਿ ਜਿਸ ਸੌਖ ਨਾਲ ਓਹ ਪਛਾਣੀਆਂ ਜਾਂਦੀਆਂ ਹਨ, ਹੋਰ ਕਿਸੇ ਪ੍ਰਕਾਰ ਦੇ ਜਨੌਰ ਨਹੀਂ ਪਛਾਣੇ ਜਾਂਦੇ, ਜਿਹਾਕੁ ਕ੍ਰਿਮ-ਭੱਛੀ ਜਨੌਰਾਂ ਦੇ ਪਹਲਾਂ ਦੰਦ ਧਿਆਨ ਨਾਲ ਦੇਖ ਲਓਗੇ, ਤਦ ਕਿਤੇ ਕਹ ਸੱਕੋਗੇ, ਕਿ ਕ੍ਰਿਮ ਭੁੱਖੀ ਜਨੋਰ ਹਨ, ਪਰ ਚਮਗਿੱਦੜ ਸਦਾ ਇੱਕ ਵਾਰੀ ਦੇਖਣ ਨਾਲ ਹੀ ਪਛਾਣਿਆ ਜਾ ਸੱਕਦਾ ਹੈ ।
ਚਮਗਿੱਦੜ ਨੂੰ ਉੱਡਦਿਆਂ ਦੇਖੋ ਤਾਂ ਅਜਿਹਾ ਮਲੂਮ ਹੁੰਦਾ ਹੈ, ਕਿ ਕੋਈ ਪੰਛੀ ਹੈ, ਇਨ੍ਹਾਂ ਦੇ ਪਿੰਡੇ ਨੂੰ ਦੇਖੋ ਤਾਂ ਚੂਹੇ ਨਾਲ ਮਿਲਦੇ ਹਨ, ਉਹੋ ਜਿਹੀਆਂ ਬੂਥਿਆਂ ਨਿੱਕਿਆਂ ੨