ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਚਮਕਦੀਆਂ ਅੱਖਾਂ ਗੋਲ ੨ ਕੰਨ, ਛੋਟੇ ੨ ਲੂੰ, ਹੱਡੀਆਂ ਤੇ ਪਿੰਜਰ ਬਾਂਦਰਾਂ ਨਾਲ ਮਿਲਦੇ ਹਨ।
ਪਰ ਜੇ ਇਸਦੇ ਹੱਥਾਂ ਨੂੰ ਇੱਕ ਵਾਰੀ ਦੇਖ ਲਓਗੇ, ਤਾਂ ਕਦੀ ਧੋਖਾ ਨਾ ਖਾਓਗੇ ।
ਆਓ ਇਨ੍ਹਾਂ ਨੂੰ ਧਿਆਨ ਦੇਕੇ ਦੇਖੀਏ, ਹੱਥਾਂ ਦੀਆਂ ਚਾਰੇ ਉੱਗਲਾਂ ਬਹੁਤ ਹੀ ਵੱਡੀਆਂ ਹਨ, ਅਰ ਸਭ ਥੋਂ ਵਧਕੇ ਵਿੱਚਲੀ ਉਂਗਲ ਤਾਂ ਇਡੀ ਹੈ, ਕਿ ਸਾਰਾ ਸਰੀਰ ਅਰ ਸਿਰ ਰਲਾਕੇ ਬੀ ਇੰਨਾਂ ਵੱਡਾ ਨਹੀਂ, ਝਿੱਲੀ ਚੋਂਹ ਉਂਗਲਾਂ ਪੁਰ ਫੈਲੀ ਹੋਈ ਹੈ, ਅਰ ਪੰਜਵੀਂ ਉਂਗਲ ਅਥਵਾ ਅੰਗੂਠਾ ਖੁਲਿਆ ਹੋਇਆ ਹੈ, ਇਸ ਵਿੱਚ ਇੱਕ ਵੱਡਾ ਲੰਮਾ ਮੁੜਿਆ ਹੋਇਆ ਕੰਡੇ ਦੇ ਸਰੂਪ ਦਾ ਨੌਂਹ ਹੈ, ਜਿਸਦੇ ਆਸ੍ਰੇ ਓਹ ਬ੍ਰਿੱਛਾਂ ਨਾਲ ਪਲਮ ਸੱਕਦਾ ਹੈ, ਪੈਰ ਨਿੱਕੇ ੨ ਤੇ ਨਿਰਬਲ ਹਨ, ਇਨ੍ਹਾਂ ਵਿੱਚ ਪੰਜ ਉਂਗਲਾਂ ਹਨ, ਉਂਗਲਾਂ ਵਿੱਚ ਕੰਡੇ ਵਰਗੇ ਨੌਂਹ ਹਨ, ਪੈਰਾਂ ਦੀਆਂ ਉਂਗਲਾਂ ਪੁਰ ਬੀ ਝਿੱਲੀ ਨਹੀਂ ਹੈ, ਪਰ ਟੰਗਾਂ ਥੋਂ ਪੂਛ ਤੀਕ ਅਰ ਵੱਖੀਆਂ ਥੋਂ ਚੀਚੀ ਤੀਕ ਝਿੱਲੀ ਹੀ ਝਿੱਲੀ ਫੈਲੀ ਹੋਈ ਹੈ।।
ਚਮਗਿੱਦੜ ਨੂੰ ਠੰਡ ਬਹੁਤ ਅਕਾਉਂਦੀ ਹੈ, ਉੱਤਰੀ ਦੇਸਾਂ ਵਿੱਚ ਸਾਰਾ ਸਿਆਲ ਇੰਉ ਸੁਤੇ ਰੰਹਦੇ ਹਨ, ਕਿ ਮਾਨੋ