ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮ )

ਹਨ, ਤਾਂ ਚਾਰ ਫੁਟ ਥਾਂਉ ਵਿੱਚ ਮਲਦੇ ਹਨ, ਦਿਨ ਨੂੰ ਇੱਕ ਰਿੱਛ ਪੁਰ ਸੈਂਕੜੇ ਸਿਰ ਹੇਠ ਤੇ ਟੰਗਾਂ ਉਪਰ ਕਰਕੇ ਲਮਕ ਰੰਹਦੇ ਹਨ, ਅਰ ਜਦ ਤੀਕ ਇਨ੍ਹਾਂ ਨੂੰ ਉਡਾ ਹੀ ਨਾ ਦਿੱਤਾ ਜਾਵੇ, ਫਿਰ ਘਿਰ ਕੇ ਰੋਜ ਉੱਥੇ ਹੀ ਆ ਜਾਂਦੇ ਹਨ,ਸੰਝ ਨੂੰ ਨਿਕਲਦਾ ਹੈ, ਕਦੀ ਇਕੱਲਾ ਕਦੀ ਦੋ ਰਲਕੇ ਰਾਤ ਨੂੰ ਫਿਰਣ ਜਾਂਦੇ ਹਨ ॥
ਇੱਕ ਰਾਤ ਵਿੱਚ ਦੂਰ ੨ ਦਾ ਪੈਂਡਾ ਮੁਕਾਉਂਦੇ ਹਨ, ਜਿਸ ਬਾਗ ਦੇ ਫਲ ਪੱਕੇ ਹੋਣ ਉੱਥੇ ਪਹੁੰਚਦੇ ਹਨ, ਹਜੀਰ, ਆਤੂ, ਅੰਬ, ਤੇ ਬੇਰਾਂ ਦੇ ਫਲਾਂ ਪੁਰ ਉਤਰਦੇ ਹਨ, ਗੱਲ ਕੀ ਕੋਈ ਫਲ ਹੋਵੇ ਇਨ੍ਹਾਂ ਥੋਂ ਨਹੀਂ ਬੱਚਦਾ, ਪਰ ਅਚਰਜ ਹੈ ਕਿ ਸੰਗਤਰੇ ਨਹੀਂ ਖਾਂਦੇ, ਇਧਰ ਪਰਭਾਤੀ ਚਾਣਨਾ ਨਿਕਲਣ ਲੱਗਾ, ਇਧਰ ਇਨ੍ਹਾਂ ਨੇ ਆਪਣੀ ਰਸੋਈ ਮੁਕਾਈ, ਅਰ ਸੂਰਜ ਇਨ੍ਹਾਂ ਦੀਆਂ ਹਨੇਰੇ ਦੀਆਂ ਪ੍ਰੇਮੀ ਅੱਖਾਂ ਨੂੰ ਘਬਰਾਉਣ ਲਈ ਅਜੇ ਨਿੱਕਲਦਾ ਹੀ ਨਹੀਂ ਕਿ ਓਹ ਆਪਣੀ ਛਾਉ ਦਾਰ ਟਾਹਣੀਆਂ ਵਿੱਚ ਆ ਲਟਕਦੇ ਹਨ, ਪਰ ਸਾਰੀ ਟਾਹਣੀ ਦੇ ਮਿਲ ਜਾਣ ਥੋਂ ਪਹਲੋਂ ਢੇਰ ਚਿਰ ਤੀਕ ਚੀਂ ਚੀਂ ਹੁੰਦੀ ਰੰਹਦੀ ਹੈ, ਜੇ ਦਿਨੇ ਇਨ੍ਹਾਂ ਨੂੰ ਕੋਈ ਅਕਾਵੇ ਤਾਂ ਜਦ ਤੀਕ ਉਹ ਚਲਿਆ ਨਾ ਜਾਵੇ ਇਕੁਰ ਚੀਕਦੇ ਤੇ ਰਾਮ ਰੌਲਾ ਪਾਉਂਦੇ ਹਨ, ਕਿ ਸੁਣਨ ਵਾਲੇ ਦੇ ਕੰਨਾਂ ਦੇ ਕੀੜੇ ਖਾ ਜਾਂਦੇ ਹਨ॥