ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਬੜ ਬਗਲ ਦੀ ਮਦੀਨ ਇੱਕ ਸੂਏ ਇੱਕ ਬੱਚਾ ਦਿੰਦੀ ਹੈ, ਅਰ ਜਿੱਥੇ ਜਾਂਦੀ ਹੈ, ਉਹ ਬੀ ਛਾਤੀ ਨਾਲ ਚੰਬੜਿਆ ਹੋਇਆ ਨਾਲ ਜਾਂਦਾ ਹੈ, ਬੜ ਬਗਲ ਦੀ ਖੱਲ ਕੂਲੀ ਅਰ ਸੋਹਣੇ ਭੂਰੇ ਰੰਗ ਦੀ ਹੁੰਦੀ ਹੈ, ਪਰ ਕਿਸੇ ਕੰਮ ਨਹੀਂ ਆਉਂਦੀ, ਹਾਂ ਹਿੰਦੁਸਤਾਨ ਦੇ ਬਾਜੀ ਥਾਂਈ ਇਸਦਾ ਮਾਸ ਖਾਂਦੇ ਹਨ, ਅਰ ਉਸਨੂੰ ਬੜਾ ਸੁਆਦੀ ਗਿਣਦੇ ਹਨ ॥
ਕੀੜੇ ਖਾਣ ਵਾਲੇ ਚਮਗਿੱਦੜਾਂ ਵਿੱਚੋਂ ਰੁਧਰ ਪਾਯੀ ਚਮਗਿੱਦੜ ਬਾਜਿਆਂ ਦੇਸਾਂ ਵਿੱਚ ਬਾਹਲਾ ਪ੍ਰਸਿੱਧ ਹੈ, ਪਹਲੇ ਇਸ ਵੱਲੋਂ ਲੋਕ ਇਹ ਸਮਝਦੇ ਸਨ, ਕਿ ਸੁਤੇ ਪਏ ਮਨੁਖਾਂ ਤੇ ਪਸ਼ੂਆਂ ਦਾ ਲਹੂ ਪੀ ਜਾਂਦੇ ਹਨ, ਅਰ ਓਹ ਮਰ ਜਾਂਦੇ ਹਨ, ਹੁਣ ਤੀਕ ਕਈ ਗੁਆਰ ਇਸ ਗੱਲ ਨੂੰ ਮੰਨਦੇ ਅਰ ਉਸ ਥੋਂ ਡਰਦੇ ਹਨ, ਇਹ ਗੱਲ ਇੰਉ ਉਜਾਗਰ ਹੈ, ਕਿ ਓਹ ਰਾਤ ਨੂੰ ਚੁਪ ਚੁਪਾਤਾ ਘਰਾਂ ਵਿੱਚ ਆ ਵੜਦਾ ਹੈ, ਜਿਸਨੂੰ ਘੂਕ ਸੁੱਤਾ ਦੇਖਦਾ ਹੈ, ਉਸਦੇ ਪੈਰਾਂ ਨੂੰ ਹਵਾ ਵਿੱਚ ਖੜੇ ੨ ਪਰਾਂ ਨਾਲ ਪੱਖਾ ਝਲਦਾ ਹੈ, ਕਿ ਠੰਡੀ ਪੌਣ ਨਾਲ ਉਹ ਹੋਰ ਬੀ ਮੁਰਦਾ ਹੋ ਜਾਵੇ, ਫੇਰ ਆਪਣੇ ਸੂਲੀ ਵਰਗੇ ਦੰਦਾਂ ਨਾਲ ਸੁੱਤੇ ਪਏ ਦੇ ਪੈਰ ਦੇ ਅੰਗੂਠੇ ਵਿੱਚ ਛੇਕ ਕੱਢ ਕੇ ਲਹੂ ਪੀਂਦਾ ਹੈ ਜਦ ਢਿਡ ਭਰ ਜਾਂਦਾ ਹੈ, ਤਾਂ ਬਾਹਰ ਜਾਕੇ ਉਪਰਛਲ ਕਰ ਦਿੰਦਾ ਹੈ,