ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਗਿਣਤੀ ਕਰਨ ਥੋਂ ਮਲੂਮ ਹੁੰਦਾ ਹੈ, ਕਿ ਦੁਨੀਆਂ ਵਿੱਚ ਜਿੰਨੇ ਦੁਧ ਪਿਆਉਣ ਵਾਲੇ ਜਨੌਰ ਹਨ, ਉਨ੍ਹਾਂ ਵਿੱਚੋਂ ਤਿਹਾਈ ਦੇ ਲਗਭਗ ਕੁਤਰਨ ਵਾਲੇ ਹਨ, ਇਨ੍ਹਾਂ ਦੀਆਂ ਇੰਨੀਆ ਭਾਂਤਾਂ ਹਨ, ਕਿ ਉਨ੍ਹਾਂ ਸਭਨਾਂ ਦਾ ਵਰਣਨ ਕਰਨਾਂ ਤਾਂ ਕਿਧਰੇ ਰਿਹਾ, ਨਿਰੀਆਂ ਹਿੰਦੁਸਤਾਨ ਦੀਆਂ ਭਾਂਤਾ ਦਾ ਹੀ ਵਰਣਨ ਕਰਨਾ ਅਤਿ ਕਠਿਨ ਹੈ, ਇਸ ਲਈ ਅਸੀਂ ਉਨ੍ਹਾਂ ਹੀ ਥੋੜੀਆਂ ਜਿਹੀਆਂ ਭਾਂਤਾਂ ਦਾ ਵਰਣਨ ਕਰਦੇ ਹਾਂ, ਕਿ ਜਿਨਾਂ ਦਾ ਸਮਾਚਾਰ ਰਤਾ ਅਦਭੁਤ ਹੈ, ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ, ਕਿ ਅਡ ੨ ਭਾਂਤ ਦੇ ਕੁਤਰਨ ਵਾਲੇ ਜਨੌਰਾਂ ਵਿੱਚ ਕਿੰਨਾ ਹੀ ਭੇਦ ਕਿੰਉ ਨਾ ਹੋਵੇ, ਪਰ ਇੱਕ ਗੱਲ ਵਿੱਚ ਸਾਰੇ ਮਿਲਦੇ ਹਨ, ਉਹ ਇਹ ਹੈ, ਕਿ ਜਦ ਤੀਕ ਇਹ ਜਨੌਰ ਜੀਉਂਦੇ ਰੰਹਦੇ ਹਨ, ਇਨ੍ਹਾਂ ਦੇ ਅਗਲੇ ਦੰਦ ਸਦਾ ਵਧਦੇ ਰੰਹਦੇ ਹਨ॥
ਅਰ ਪਰਮੇਸਰ ਨੈ ਇਨ੍ਹਾਂ ਨੂੰ ਅਜਿਹਾ ਬਣਾਇਆ ਹੈ, ਕਿ ਇਨ੍ਹਾਂ ਦੀ ਧਾਰ ਸਦਾ ਤਿੱਖੀ ਰੰਹਦੀ ਹੈ, ਅਰ ਇਨ੍ਹਾਂ ਥੋਂ ਜਿੰਨਾ ਵਧੀਕ ਕੰਮ ਲੈਂਦੇ ਹਨ, ਉਂਨੇ ਹੀ ਵਧੀਕ ਤਿੱਖੇ ਹੁੰਦੇ ਹਨ, ਇਸਦੇ ਉਲਟ ਦੁੱਧ ਪਿਆਉਣ ਵਾਲੇ ਜਨੌਰਾਂ ਦੇ ਦੰਦ ਬਹੁਤ ਵਰਤੀਣ ਕਰਕੇ ਘਸ ੨ ਕੇ ਖੁੰਡੇ ਹੋ ਜਾਂਦੇ ਹਨ, ਸਭਨਾਂ