ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

ਕੁਤਰਨ ਵਾਲਿਆਂ ਜਨੌਰਾਂ ਦਾ ਡੀਲ ਨਿੱਕਾ ਹੁੰਦਾ ਹੈ, ਇੱਨਾਂ ਵਿੱਚੋਂ ਇਸ ਦੇਸ ਵਿੱਚ ਸੇਹ ਸਭ ਨਾਲੋਂ ਵੱਡੀ ਹੁੰਦੀ ਹੈ, ਇੱਥੇ ਉਹ ਦੋ ਢਾਈ ਫੁਟ ਲੰਮੀ ਹੁੰਦੀ ਹੈ, ਬਾਹਲੇ ਕੁਤਰਨ ਵਾਲੇ ਜਨੌਰ ਨਿੱਕੇ ੨ ਅਰ ਨਿਮਾਣੇ ਹੁੰਦੇ ਹਨ, ਇਸ ਲਈ ਕੁੱਤੇ, ਬਿੱਲੀ, ਨਿਉਲ, ਅਰ ਹੋਰ ਛੋਟੇ ੨ ਮਾਂਸਾਹਾਰੀ ਜਨੌਰ ਇਨ੍ਹਾਂ ਦਾ ਸ਼ਿਕਾਰ ਸੁਖਾਲਿਆਂ ਹੀ ਕਰ ਲੈਂਦੇ ਹਨ, ਸ਼ਿਕਾਰੀ ਪੰਛੀ ਜਿਹਾਕੁ ਉੱਲੂ, ਚੀਲ, ਬਾਜ ਆਦਿਕ ਬੀ ਇਨ੍ਹਾਂ ਨਾਲ ਸਦਾ ਲੜਦੇ ਰੰਹਦੇ ਹਨ, ਅਰ ਹਰ ਵਰੇ ਇਨ੍ਹਾਂ ਵਿੱਚੋਂ ਢੇਰ ਸਾਰਿਆਂ ਨੂੰ ਮਾਰ ਦਿੰਦੇ ਹਨ, ਗੱਲ ਕੀ ਇਨ੍ਹਾਂ ਵਿਚਾਰਿਆਂ ਦੇ ਇੰਨੇ ਵੈਰੀ ਹਨ, ਕਿ ਜੇ ਏਹ ਛੇਤੀ ੨ ਅਰ ਬਾਹਲੇ ਬੱਚੇ ਨਾ ਦਿੰਦੇ ਤਾਂ ਇਨ੍ਹਾਂ ਦਾ ਖੁਰਾ ਖੋਜ ਮਿਟ ਜਾਂਦਾ, ਈਸ਼ਰ ਦੀ ਕੁਦਰਤ ਹੈ,ਜਿੰਨੇ ਮਾਰੇ ਜਾਂਦੇ ਹਨ, ਥੋੜੇ ਚਿਰ ਪਿੱਛੋਂ ਉਸਥੋਂ ਬੀ ਵਧੀਕ ਜੰਮ ਪੈਂਦੇ ਹਨ, ਮਦੀਨ ਇੱਕ ਵਰੇ ਵਿੱਚ ਦੋ ਦੋ ਤਿਨ ੨ ਸਗੋਂ ਚਾਰ ੨ ਬੱਚੇ ਦਿੰਦੀ ਹੈ ਅਰ ਇੱਕ ਸੂਏ ਵਿੱਚ ਵੀ ਸੱਤ ਬੱਚੇ ਜੰਮਦੇ ਹਨ, ਇਕੁਰ ਜਿੰਨੇ ਮਾਰੇ ਜਾਂਦੇ ਹਨ, ਉਨ੍ਹਾਂ ਦੀ ਥਾਂ ਬਹੁਤੇ ਉਤਪੱਤ ਹੋ ਜਾਂਦੇ ਹਨ॥