ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)

ਚਮਗਿੱਦੜ ਦੀਆਂ ਉਂਗਲਾਂ ਵਿੱਚ ਝਿੱਲੀ, ਬੈਠਦਾ ਹੈ ਤਾਂ ਇਸ ਦੀ ਕੂਲੀ ਵਾਲਾਂ ਵਾਲੀ ਖੱਲੜੀ ਦੀ ਚੋਣ ਵਿੱਚੋਂ ਨਿਰੇ ਪੰਜੇ ਹੀ ਦਿੱਸਦੇ ਹਨ, ਪਰ ਜਦ ਛਾਲਾਂ ਮਾਰਦਾ ਹੈ, ਤਾਂ ਚਾਰੇ ਪੰਜੇ ਤਣੇ ਜਾਂਦੇ ਹਨ ਵੱਡੀਆਂ ੨ ਛਾਲਾਂ ਮਾਰਦਾ ਹੈ, ਅਰ ਝਿੱਲੀ ਖਿਲਾਰ ਕੇ ਇੱਕ ਟਾਹਣੀ ਥਾਂ ਦੂਜੀ ਟਾਹਣੀ ਪੁਰ, ਇੰਉ ਪੌਣ ਵਿੱਚ ਟਪੋਸੀ ਮਾਰਦਾ ਹੈ, ਕਿ ਦੇਖ ਕੇ ਬੁਧਿ ਚਕ੍ਰਿਤ ਹੁੰਦੀ ਹੈ, ਇਸ ਕਰਕੇ ਇਸਨੂੰ ਉੱਡਨਾਂ ਗਾਲ੍ਹੜ ਆਖਦੇ ਹਨ, ਅਸਲ ਵਿੱਚ ਇਹ ਪੰਛੀਆਂ ਵਾਙੂੂ ਨਹੀਂ ਉੱਡਦਾ, ਸਗੋਂ ਆਪਣੀ ਖਿਲਰੀ ਹੋਈ ਝਿੱਲੀ ਦੇ ਆਸਰੇ ਪੌਣ ਵਿੱਚ ਤੁਰਦਾ ਜਾਂਦਾ ਹੈ, ਤੁਸਾਂ ਦੇਖਿਆ ਹੋਊ,ਕਿ ਕਾਗਤਨੂੰ ਜਦ ਉੱਪਰ ਵੱਲ ਉੱਛਾਲਦੇ ਹਾਂ, ਤਾਂ ਉਹ ਇੱਕੋ ਵਾਰੀ ਧਰਤੀ ਪੁਰ ਨਹੀਂ ਆ ਪੈਂਦਾ, ਸਗੋਂ ਪੌਣ ਵਿੱਚ ਉੱਡਦਾ ਰੰਹਦਾ ਹੈ,ਇਸ ਤਰ੍ਹਾਂ ਉੱਡਨੇ ਗਾਲ੍ਹੜ ਦੇ ਪੈਰਾਂ ਦੀ ਝਿੱਲੀ ਛਾਲ ਮਾਰਨ ਵੇਲੇ ਬਹੁਤ ਤਣੀ ਜਾਂਦੀ ਹੈ, ਉਹ ਬੀ ਪੌਣ ਵਿੱਚ ਤਰਦਾ ਜਾਂਦਾ ਹੈ, ਅਰ ਉਸਨੂੰ ਡਿੱਗਣ ਦਾ ਡਰ ਨਹੀਂ ਹੁੰਦਾ ।
ਚੂਹਾ-ਤੁਸੀਂ ਪੜ੍ਹ ਚੁਕੇ ਹੋ ਕਿ ਚੂਹੇ ਚੂਹੀਆਂ ਕੁਤਰਨ ਵਾਲੇ ਜਨੌਰ ਹਨ, ਜੇ ਬਾਣੀਆਂ ਕਿਰਸਾਣਾਂ ਥੋਂ ਪੁੱਛੋਗੇ ਤਾਂ ਮਲੂਮ ਹੋ ਜਾਏਗਾ, ਕਿ ਉਨ੍ਹਾਂ ਦੇ ਅਨਾਜ ਦਾ ਕਿੱਡਾ ਨੁਕਸਾਨ