ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਕਰਦੇ ਹਨ, ਖੇਤਾਂ ਦੇ ਚੂਹੇ ਡਾਢੇ ਖਚਰੇ ਹੁੰਦੇ ਹਨ, ਆਪਣੀਆਂ ਖੁੱਡਾਂ ਵਿੱਚ ਅਨਾਜ ਭਰ ਲੈਂਦੇ ਹਨ, ਅਰ ਕਈ ਵਾਰੀ ਇਨ੍ਹਾਂ ਦੀਆਂ ਰੁੱਡਾਂ ਵਿੱਚੋਂ ਅਧ ਅਧ ਸੇਰ ਅਨਾਜ ਨਿਕਲਦਾ ਹੈ, ਦੱਖਣ ਵਿੱਚ ਗਰੀਬ ਤੇ ਮੁਥਾਜ ਲੋਕ ਬਾਜੇ ਵੇਲੇ ਇਸ ਥੋਂ ਲਾਭ ਲੈਂਦੇ ਹਨ, ਕਾਲ ਵਿੱਚ ਇਨ੍ਹਾਂ ਦੀਆਂ ਖੁੱਡਾਂ ਵਿੱਚੋਂ ਅਨਾਜ ਢੂੰਡ ਕੇ ਲੈ ਆਉਂਦੇ ਹਨ, ਅਰ ਇਸ ਪੁਰ ਨਿਰਬਾਹ ਕਰਦੇ ਹਨ॥
ਇੰਗਲਿਸਤਾਨ ਵਿੱਚ ਖੇਤਾਂ ਦੇ ਚੂਹੇ ਇਨ੍ਹਾਂ ਥੋਂ ਬੀ ਵਧੀਕ ਜਾਨ ਕਰਦੇ ਹਨ, ਅਰ ਇਨਾਂ ਦੀਆਂ ਖੁੱਡਾਂ ਵਿੱਚੋਂ ਬੀ ਬਹੁਤ ਸਾਰਾ ਅਨਾਜ ਨਿਕਲਦਾ ਹੁੰਦਾ ਹੈ, ਕਿਰਸਾਣ ਬੀ ਇਸ ਗੱਲ ਦੇ ਚੰਗੇ ਭੇਤੀ ਹਨ, ਜਿੱਥੇ ਚੂਹੇ ਨਜਰ ਪਏ, ਉਨਾਂ ਦੀਆਂ ਖੁੱਡਾਂ ਦੀ ਭਾਲ ਕਰ ਲੈਂਦੇ ਹਨ।।
ਘੀਸ ਜਾਂ ਹਰਨ ਮੂਸਾ ਰੂਪ ਵਿੱਚ ਸਧਾਰਣ ਚੂਹੇ ਨਾਲ ਬਾਹੁਲਾ ਮਿਲਦਾ ਹੈ, ਪਿਛਲੀਆਂ ਟੰਗਾਂ ਬਹੁਤ ਲੰਮੀਆਂ ਹੁੰਦੀਆਂ ਹਨ, ਇਸ ਲਈ ਛੇਤੀ ੨ ਲੰਮੀਆਂ ਲੰਮੀਆਂ ਛਾਲਾਂ ਮਾਰਦਾ ਹੈ, ਇਸਨੂੰ ਕੁਦਕਨਾ ਚੂਹਾ ਬੀ ਆਖਦੇ ਹਨ॥
ਇਸ ਪ੍ਰਕਾਰ ਦੇ ਚੂਹੇ ਰੇਤਲੀ ਭੋਂ ਵਿੱਚ ਪੁਟ ੨ ਕੇ ਇੰਨੀਆਂ ਖੱਡਾਂ ਬਣਾ ਲੈਂਦੇ ਹਨ, ਕਿ ਧਰਤੀ ਅੰਦਰੋਂ ਡਾਢੀ