ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਸਾਰੇ ਘਰ ਅਡ ੨ ਹੁੰਦੇ ਹਨ, ਇਨ੍ਹਾਂ ਟਾਹਣੀਆਂ ਤੇ ਗਾਰੇ ਆਦਿਕ ਪੱਥਰਾਂ ਥੋਂ ਬਣਾਉਂਦੇ ਹਨ, ਇੱਕ ਘਰ ਵਿਚ ਪੰਜ ੨ ਛੀ ਛੀ ਸਗਾਬੀ ਰੰਹਦੇ ਹਨ, ਇਹ ਘਰ ਅੰਦਰ ਵਲੋਂ ਸਤ ਫੁਟ ਚੌੜੇ ਅਰ ਤਿਨ ਫੁਟ ਉਚੇ ਹੁੰਦੇ ਹਨ,ਅਰ ਕੰਧਾਂ ਇਡੀਆਂ ਚੌੜੀਆਂ ਹੁੰਦੀਆਂ ਹਨ, ਕਿ ਗੁੰਬਜ ਦੇ ਬਾਹਰਲਿਓਂ ਪਾਸਿਓਂ ਮਿਣੀਏ ਤਾਂ ਉਚਾਈ ਅਠ ਫੁਟ ਹੁੰਦੀ ਹੈ, ਅਰ ਚੁੜਾਈ ੨੦ ਫੁਟ, ਕੁਰਸੀ ਪਾਣੀ ਨਾਲੋਂ ਉਚੀ ਹੁੰਦੀ ਹੈ, ਇਸ ਲਈ ਘਰ ਅੰਦਰੋਂ ਸੁੱਕੇ ਅਰ ਸੁਖਦਾਇਕ ਹੁੰਦੇ ਹਨ, ਅੰਦਰ ਜਾਣ ਦਾ ਨਿਰਾ ਇਕ ਰਸਤਾ ਰਖਦੇ ਹਨ, ਅਰ ਉਸ ਦਾ ਮੂਹ ਪਾਣੀ ਦੇ ਤਾਲ ਨਾਲੋਂ ਤਿੱਨ ਫੁਟ ਨੀਵਾਂ ਹੁੰਦਾ ਹੈ, ਇਹ ਗੱਲ ਹੋਈ, ਦੂਜੇ ਕੰਧਾਂ ਪਕੀਆਂ ਹੁੰਦੀਆਂ ਹਨ, ਇਸ ਲਈ ਕੋਈ ਵੈਰੀ ਹੱਲਾ ਨਹੀਂ ਕਰ ਸਕਦਾ, ਪਰ ਇਨ੍ਹਾਂ ਨੂੰ ਆਉਣ ਜਾਣ ਵਿਚ ਕੁਝ ਔਖ ਨਹੀਂ ਹੁੰਦਾ। ਸਗਾਬੀ ਬਾਹਲੇ ਉੱਤਰੀ ਅਮਰੀਕਾ ਵਿਚ ਹੁੰਦੇ ਹਨ, ਜਿੱਥੇ ਠੰਡ ਡਾਢੀ ਕਰੜੀ ਹੁੰਦੀ ਹੈ, ਅਰ ਪਾਲਾ ਇਡੇ ਕਹਰ ਦਾ ਪੈਂਦਾ ਹੈ, ਕਿ ਵਗਦਾ ਪਾਣੀ ਬੀ ਜੇ ਬਹੁਤ ਡੂੰਘਾ ਨਾ ਹੋਵੇ ਤਾਂ ਉਪਰੋ ਹੇਠ ਤੀਕ ਜੰਮਕੇ ਬਰਫ ਬਣ ਜਾਂਦਾ ਹੈ, ਇਨ੍ਹਾਂ ਦੇ ਘਰਾਂ ਦੇ ਦੁਆਲੇ ਜੋ ਪਾਣੀ ਹੈ, ਜੇ ਉਹ ਥੀ ਇੱਸੇ ਤਰ੍ਹਾਂ ਜੰਮ