ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਜਾਂਦਾ ਤਾਂ ਏਹ ਵਿਚਾਰੇ ਬਾਹਰ ਨਾ ਨਿਕਲ ਸੱਕਦੇ, ਅਰ ਮਾਰੇ ਭੁਖ ਦੇ ਮਰ ਜਾਂਦੇ, ਪਰ ਅਜਿਹੀ ਬਿਪਤਾ ਕਦੀ ਨਹੀਂ ਪੈਂਦੀ, ਬੰਨ ਬਨਣ ਨਾਲ ਇਨ੍ਹਾਂ ਦੇ ਘਰਾਂ ਦੇ ਪਾਸ ਪਾਣੀ ਸਦਾ ਇਡਾ ਡੂੰਘਾ ਰੰਹਦਾ ਹੈ, ਕਿ ਇਸ ਪ੍ਰਕਾਰ ਜੰਮ ਨਹੀਂ ਸਕਦਾ, ਬੰਨ ਬਨਾਉਂਦੇ ਬੀ ਅਜਿਹੀ ਕਾਰੀਗਰੀ ਨਾਲ ਹਨ, ਜਿਸ ਤਰ੍ਹਾਂ ਕਿਸੇ ਚੰਗੇ ਸਿਆਣੇ ਚਤੁਰ ਰਾਜ ਨੇ ਬਣਾਇਆ ਹੋਵੇ, ਵਸਤੀ ਦੀ ਥਾਂ ਉਨਾਂ ਨਦੀਆਂ ਤੇ ਝੀਲਾਂ ਦੇ ਤੀਰ ਪੁਰ ਪਸਿੰਦ ਕਰਦੇ ਹਨ, ਜਿਥੇ ਬ੍ਰਿਛ ਢੇਰ ਸਾਰੇ ਹੋਣ, ਇਸਦਾ ਇਹ ਗੁਣ ਹੈ ਕਿ ਬ੍ਰਿਛਾਂ ਦੀਆਂ ਟਾਹਣੀਆਂ ਤੇ ਮੁੰਡਾ ਨੂੰ ਅਜਿਹੀ ਡੌਲ ਨਾਲ ਕੱਟ ਸੱਕਦੇ ਹਨ, ਕਿ ਓਹ ਪਾਣੀ ਦੇ ਕੰਢੇ ਜਾ ਡਿਗਦੇ ਹਨ, ਜਿਥੇ ਉਨ੍ਹਾਂਨੂੰ ਲਿਆਉਣਾ ਚਾਹੁੰਦੇ ਹਨ,ਉਥੇ ਖਿੱਚਕੇ ਲੈ ਜਾਣ ਵਿਚਘਟ ਔਖ ਹੁੰਦਾ ਹੈ,ਵਡੀਆਂ ਹੋਈਆਂ ਬ੍ਰਿਛਾਂ ਦੀਆਂ ਟਾਹਣੀਆਂ ਪਹਲਾਂ ਵਖ ਕਰਦੇ ਹਨ, ਫੇਰ ਮੁੰਢ ਦੇ ਟੋਟੇ ਕਰਦੇਹਨ,ਸੱਕ ਤਾਂ ਲਾਹ ਕੇ ਸਿਆਲ ਦੇ ਖਾਣ ਲਈ ਰੱਖ ਲੈਂਦੇ ਹਨ, ਅਰ ਕਾਠ ਦੇ ਟੋਟਿਆਂ ਨੂੰ ਭਾਰੇ ਪਥਰਾਂ ਨਾਲ ਨਦੀ ਦੀ ਤਹ ਪੁਰ ਬਿਠਾ ਦਿੰਦੇ ਹਨ, ਅਰ ਛੇੱਕਾਂ ਨੂੰ ਗਾਰੇ ਨਾਲ ਭਰ ਦਿੰਦੇ ਹਨ ਇਸ ਵਿਰਤੰਤ ਥੋਂ ਤੁਹਾਨੂੰ ਮਲੂਮ ਹੋ ਗਿਆ ਹੋਊ ਕਿ ਸਚ ਮੁਚ ਇਹ ਵਡੇ ਹੁਸ਼ਿਆਰ ਜਨੌਰ ਹਨ, ਅਰ ਆਪਣੇ ਘਰ ਵਡੀ ਕਾਰੀ