ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)

ਗਰੀ ਨਾਲ ਬਣਾਉਂਦੇ ਹਨ, ਅਚੰਭਾ ਇਹ ਹੈ ਕਿ ਦੰਦਾਂ ਤੇ ਪੰਜਿਆਂ ਬਾਝ ਹੋਰ ਕੋਈ ਹਥਿਆਰ ਇਨਾਂ ਦੇ ਕੋਲ ਨਹੀਂ ।।
ਸੇਹ ਇਕ ਅਚਰਜ ਕੁਤਰਨ ਵਾਲਾ ਜਨੌਰ ਹੈ, ਇਸ ਦੀ ਦੇਹ ਪੁਰ ਤਿਖੇ ਨੋਕਾਂ ਵਾਲੇ ਕੰਡੇ ਹੁੰਦੇ ਹਨ, ਜੇ ਕੋਈ ਛੇੜੇ ਤਾਂ ਉਨਾਂ ਨੂੰ ਖੜਾ ਕਰ ਲੈਂਦਾ ਹੈ, ਰੂਪ ਵਿਚ ਕੰਡਹਰੇ ਨਾਲ ਮਿਲਦਾ ਹੈ, ਪਰ ਕੰਡੇ ਉਸ ਨਾਲੋਂ ਚੌਣੇ ਲੰਮੇ ਹਨ, ਅਰ ਇਨ ਦਾ ਫੱਟ ਬਹੁਤ ਡੂੰਘਾ ਲਗਦਾ ਹੈ, ਕੰਡਹਰੇ ਵਾਙੂ ਖਿਦੋ ਜਿਹਾ ਬਣ ਜਾਂਦਾ ਹੈ, ਅਰ ਜੋ ਜਨੌਰ ਹੱਲਾ ਕਰਦਾ ਹੈ, ਉਸਦਾ ਟਾਕਰਾ ਕਰਦਾ ਹੈ, ਸੱਪ ਹੱਲਾ ਕਰੇ ਤਾਂ ਆਪਣੇ ਕੰਡਿਆਂ ਨਾਲ ਉਸਦੀ ਬੁਰੀ ਖਬਰ ਲੈਂਦਾ ਹੈ, ਕਿ ਉਹ ਨੱਸਕੇ ਆਪਣੀ ਜਾਨ ਬਚਾਉਣੀ ਹੀ ਦੁਰਲਭ ਸਮਝਦਾ ਹੈ, ਸੇਹ ਦੁਨੀਆਂ ਦੇ ਢੇਰ ਦੇਸਾਂ ਵਿਚ ਲਝਦਾ ਹੈ, ਹਿੰਦੁਸਤਾਨ, ਫਾਰਸ, ਅਫਰੀਕਾ, ਅਮਰੀਕਾ ਵਿਚ ਬਹੁਤ ਹੀ ਹੁੰਦਾ ਹੈ, ਉਤਰੀ ਅਮਰੀਕਾ ਦੇ ਅਸਲੀ ਵਸਨੀਕ ਇਸਦਾ ਮਾਸ ਖਾਂਦੇ ਹਨ, ਅਰ ਕੰਡਿਆਂ ਥੋਂ ਕਈ ਕੰਮ ਲੈਂਦੇ ਹਨ, ਗਹਣੇ ਪਾਉਣ ਲਈ, ਨਕ ਕੰਨ ਇਨ੍ਹਾਂ ਨਾਲ ਹੀ ਦਿੰਦੇ ਹਨ, ਅਰ ਸਮੂਰਾਂ ਵਿਚ ਝਾਲਰ ਵਾਙੂ ਲਾਉਂਦੇ ਹਨ,ਸੇਹ ਪਹਾੜਾਂ ਦੀਆਂ ਢਾਲਵਿਆਂ ਥਾਵਾਂ, ਤਲਾਵਾਂ ਦੇ ਕੰਢਿਆਂ,ਪੁਰਾਣੀ ਕੱਚੀ ਕੰਧਾਂ ਵਿਚ ਘੁਰਾ ਬਣਾਕੇ ਰੰਹਦਾ ਹੈ,