ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

ਦਿਨੇ ਤਾਂ ਅੰਦਰ ਸੁੱਤਾ ਰੰਹਦਾ ਹੈ, ਅਰ ਰਾਤ ਨੂੰ ਭੋਜਨ ਦੀ ਭਾਲ ਵਿਚ ਨਿਕਲਦਾ ਹੈ, ਇਸਦਾ ਭੋਜਨ ਬਹੁਧਾ ਜੜਾਂ, ਫਲ ਤੇ ਪਤ੍ਰ ਹਨ।।
ਹੁਣ ਆਓ ਤੁਹਾਨੂੰ ਸਹੇ ਅਰ ਸਹੇ ਦੀ ਭਾਂਤ ਦੇ ਇਕ ਹੋਰ ਜਨੌਰ ਦਾ ਹਾਲ ਸੁਣਾਈਏ, ਜਿਸਨੂੰ ਇਥੋਂ ਦੇ ਲੋਕ ਵਲਾਇਤੀ ਸਹਿਆ ਆਖਦੇ ਹਨ, ਅਰ ਅੰਗ੍ਰੇਜ਼ੀ ਵਿਚ ਰੈਬਟ ਸਦਦੇ ਹਨ, ਸਹੇ ਦਾ ਵਰਤੰਤ ਤਾਂ ਤੁਸੀ ਪੜ੍ਹ ਚੁਕੇ ਹੋ, ਹੁਣ ਇਹ ਦਸਦੇ ਹਾਂ ਕਿ ਸਹੇ ਤੇ ਰੈਬਟ ਵਿਚ ਕੀ ਭੇਦ ਹੈ, ਰੈਬਟ ਸਹੇ ਥੋਂ ਨਿੱਕਾ ਹੁੰਦਾ ਹੈ ਅਰ ਇਸ ਵਾਙੂ ਤਿੱਖਾ ਨੱਸਦਾ ਬੀ ਨਹੀਂ, ਰੈਬਟ ਮਿਲਾਪੜੇ ਬਹੁਤ ਹੁੰਦੇ ਹਨ, ਝੁੰਡਾਂ ਦੇ ਝੁੰਡ ਇਕੋ ਘੇਰੇ ਵਿਚ ਘੁਰਣੇ ਬਣਾਕੇ ਰੰਹਦੇ ਹਨ ਦਿਨ ਨੂੰ ਗਰਮੀ ਵੇਲੇ ਅੰਦਰ ਬੈਠੇ ਰੰਹਦੇ ਹਨ, ਅਰ ਸੰਝ ਸਵੇਰ ਖਾਣ ਲਈ ਬਾਹਰ ਨਿਕਲਦੇ,ਅਰ ਸਹੇ ਇਕੱਲਿਆਂ ਰਹਣ ਨੂੰ ਵਡਾ ਪਸੰਦ ਕਰਦੇ ਹਨ, ਡਰ ਦੇ ਵੇਲੇ ਰੈਥਟ ਤਾਂ ਆਪਣੇ ਘੁਰਣੇ ਵਿਚ ਜਾ ਲੁਕਦੇ ਹਨ, ਪਰ ਸਹਿਆ ਘਰ ਛੱਡ ਕੇ ਬਾਹਰ ਨੂੰ ਨੱਸਦਾ ਹੈ, ਸਹੇ ਨਾਲੋਂ ਰੈਬਟ ਸੁਖਾਲੇ ਹੀ ਹਿਲ ਸੱਕਦੇ ਹਨ, ਅੰਗੇਜਾਂ ਦੇ ਬੱਚੇ ਇਨਾਂ ਨੂੰ ਵਡੀ ਚਾਹ ਨਾਲ ਪਾਲਦੇ ਹਨ, ਅਰ ਬਾਹਲਾ ਪਿਆਰ ਕਰਦੇ ਹਨ, ਕਈ ਪਾਲਵੇਂ ਰੈਬਟਾਂ ਦੇ ਕੰਨ ਲੰਮੇ