ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੩)

ਹੁੰਦੇ ਹਨ, ਖੜੇ ਨਹੀਂ ਰਹਿ ਸਕਦੇ, ਸਿਰ ਦੇ ਦੋਹੀਂ ਪਾਸੀਂ ਲਮਕਦੇ ਹਨ, ਰੈਬਟ ਬੱਚੇ ਦੇਣ ਲਈ ਬਹੁਤ ਪ੍ਰਸਿੱਧ ਹੈ,ਇਕ ਵਰ੍ਹੇ ਵਿਚ ਕਿੰਨੇ ਹੀ ਬਚੇ ਹੋ ਜਾਂਦੇ ਹਨ, ਬਾਹਲਾ ਇੰਉ ਹੁੰਦਾ ਹੈ, ਕਿ ਮਦੀਨ ਵਰ੍ਹੇ ਵਿਚ ਸੱਤ ੨ ਸੂਏ ਦਿੰਦੀ ਹੈ, ਅਰ ਹਰ ਸੂਏ ਛੀ ਛੀ ਜਾਂ ਸੱਤ ਸੱਤ ਬੱਚੇ ਜੰਮਦੇ ਹਨ, ਅੰਗ੍ਰੇੇਜ ਰੈਬਟ ਦੇ ਮਾਸ ਨੂੰ ਬਾਹਲਾ ਪਸੰਦ ਕਰਦੇ ਹਨ, ਸਹੇ ਤਾਂ ਯੂਰਪ ਅਰ ਏਸ਼ੀਆ ਦੇ ਬਾਹਲੇ ਦੇਸਾਂ ਵਿੱਚ ਲਝਦੇ ਹਨ, ਪਰ ਰੈਬਟ ਨੂੰ ਵਿਚਲੇ ਮੇਲ ਦਾ ਜਲ ਪੌਣ ਚਾਹੀਏ, ਯੂਰਪ ਦੇ ਦਖਣ ਏਸ਼ੀਆ ਅਫਰੀਕਾ ਦਿਆਂ ਕਈਆਂ ਦੇਸ਼ਾਂ ਵਿਚ ਹੁੰਦੇ ਹਨ ਹਿੰਦੁਸਤਾਨ ਵਿਚ ਜੰਗਲੀ ਰੈਬਟ ਨਹੀਂ ਮਿਲਦੇ, ਹਾਂ ਕਿਧਰੇ ੨ ਲੋਕਾਂ ਨੈ ਉਨ੍ਹਾਂ ਨੂੰ ਪਾਲਿਆ ਹੋਇਆ ਹੈ, ਸਹੇ ਦਾ ਰੰਗ ਮਿੱਟੀ ਵਰਗਾ ਭੂਸਲਾ ਹੁੰਦਾ ਹੈ, ਪਰ ਜਿਨਾਂ ਦੇਸਾਂ ਵਿਚ ਠੰਡ ਬਾਹਲੀ ਪੈਂਦੀ ਹੈ, ਉਥੇ ਇਨਾਂ ਦੀ ਪੋਸਤੀਨ ਦਾ ਰੰਗ ਉਨ੍ਹਾਲ ਵਿਚ ਖਾਕੀ ਅਰ ਸਿਆਲ ਵਿਚ ਬਰਫ ਵਰਗਾ ਚਿੱਟਾ ਹੁੰਦਾ ਹੈ, ਜੰਗਲੀ ਰੈਬਟ ਦਾ ਰੰਗ ਭੂਰਾ ਹੁੰਦਾ ਹੈ, ਅਰ ਪਾਲਵੇਂ ਅਡ ੨ ਰੰਗਾਂ ਦੇ ਹੁੰਦੇ ਹਨ, ਅਰ ਬਾਹਲਾ ਚਿਤ੍ਰ ਮਿਤ੍ਰੇ ਹੁੰਦੇ ਹਨ, ਇਹ ਬੀ ਚੇਤੇ ਰਖੋ ਕਿ ਸਹੇ ਤੇ ਰੈਬਟ ਪਾਣੀ ਪੀਣ ਦੀ ਬਹੁਤ ਲੋੜ ਨਹੀਂ ਰਖਦੇ।।