ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)

ਕੁਤਰਨ ਵਾਲੇ ਜਨੌਰਾਂ ਵਿਚੋਂ ਅਸੀਂ ਹੁਣ ਨਿਰਾ ਗਨੀ ਪੈਗਦਾ ਵਰਣਨ ਕਰਦੇ ਹਾਂ,ਅੰਗ੍ਰੇਜਾਂ ਦੇ ਬੱਚੇ ਇਨ੍ਹਾਂ ਨਾਲ ਵਡਾ ਪਿਆਰ ਕਰਦੇ ਹਨ, ਇਸਦਾ ਡੀਲ ਨਿੱਕਾ ਅਰ ਰੂਪ ਭੈੜ ਭੁਛੁਨਾ ਜਿਹਾ ਹੁੰਦਾ ਹੈ, ਵਾਲ ਨਿੱਕੇ ੨ ਪਰ ਸੰਘਣੇ, ਪੂਛ ਹੈ ਹੀ ਨਹੀਂ, ਰੰਗ ਬਾਹਲਾ ਚਿੱਟਾ ਹੁੰਦਾ ਹੈ, ਅਰ ਦੇਹ ਪੁਰ ਪੀਲੇ ਜਾਂ ਕਾਲੇ ਰੰਗ ਦੇ ਟਿਮਕਣੇ ਹੁੰਦੇ ਹਨ, ਇਹ ਨਿੱਕਾ ਜਿਹਾ ਜਨੌਰ ਡਾਢਾ ਸਾਫ ਤੇ ਸੁਥਰਾ ਹੈ ਇਹ ਕਦੀ ਨਿਚੱਲਾ ਨਹੀਂ ਬੈਠਦਾ, ਹਾਂ ਸੌ ਰਹੇ ਤਾਂ ਕੋਈ ਜੋਰ ਨਹੀਂ, ਇਸਦੀ ਅਵਾਜ ਮਹੀਨ ਜਿਹੀ ਹੁੰਦੀ ਹੈ, ਕੁਝ ੨ ਸੂਰ ਨਾਲ ਮਿਲਦੀ ਹੈ ਅਰ ਹੋਰ ਕਿਸੇ ਗਲ ਵਿਚ ਇਹ ਸੂਰ ਨਾਲ ਨਹੀਂ ਮਿਲਦਾ, ਅਸਲ ਵਿਚ ਦੱਖਣੀ ਅਮਰੀਕਾ ਦਾ ਰਹਣ ਵਾਲਾ ਹੈ, ਪਰ ਹੁਣ ਯੂਰਪ ਵਿਚ ਬੀ ਹਰ ਥਾਂ ਲਝਦਾ ਹੈ॥

ਹੁਣ ਤੁਹਾਨੂੰ ਚੰਗੀ ਤਰ੍ਹਾਂ ਮਲੂਮ ਹੋ ਗਿਆ ਹੋਊ ਕਿ ਕੁਤਰਨ ਵਾਲੇ ਜਨੌਰ ਭਾਵੇਂ ਨਿਕੇ ਤੇ ਨਿਰਬਲ ਹੋਣ, ਪਰ ਉਨ੍ਹਾਂ ਵਿਚੋਂ ਕਈ ਅਜਿਹੇ ਚਤੁਰ ਹਨ ਕਿ ਬੁੱਧਿ ਉਨਾਂ ਨੂੰ ਦੇਖ ਕੇ ਚਕ੍ਰਿਤ ਹੁੰਦੀ ਹੈ, ਅਰ ਸਾਰਿਆਂ ਦਾ ਹਾਲ ਕਿਸੇ ਨਾ ਕਿਸੇ ਗੱਲੇ ਮਨੋਹਰ ਹੈ॥

————