ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)

ਮਾਂਸਾਹਾਰੀ ਜਨੌਰ

ਮਾਂਸਾਹਾਰੀ ਜਨੌਰਾਂ ਦੇ ਨਾਉਂ ਥੋਂ ਇਹ ਨਾ ਸਮਝੋ ਕਿ ਓਹ ਬਿਨਾ ਮਾਂਸ ਦੇ ਹੋਰ ਕੁਝ ਖਾਂਦੇ ਹੀ ਨਹੀਂ, ਕੁੱਤਾ ਤੇ ਰਿੱਛ ਦੋਵੇਂ ਮਾਂਸਾਹਾਰੀ ਹਨ, ਪਰ ਕੁੱਤੇ ਨੂੰ ਰੋਟੀ ਦਾ ਟੁੱਕਰ ਪਾਓ, ਝਟ ਖਾ ਲੈਂਦਾ ਹੈ, ਇੱਕੁਰ ਰਿੱਛ ਬੀ ਬ੍ਰਿਛਾਂ ਦੀਆਂ ਜੜਾਂ ਤੇ ਫਲਾਂ ਨਾਲ ਢਿੱਡ ਭਰ ਲੈਂਦਾ ਹੈ, ਹਾਂ ਕਈ ਜਨੌਰ ਨਿਰਾ ਮਾਂਸ ਹੀ ਖਾਂਦੇ ਹਨ, ਜਿਹਾਕੁ ਸ਼ੀਂਹ, ਚਿੱਤ੍ਰਾ, ਤੇਂਦੂਆ, ਆਦਿਕ॥

ਮਾਂਸਾਹਾਰੀ ਜਨੌਰ ਸ਼ਿਕਾਰੀ ਹੁੰਦੇ ਹਨ, ਅਰਥਾਤ ਸ਼ਿਕਾਰ ਨੂੰ ਫੜ ਕੇ ਮਾਰਦੇ ਹਨ, ਅਰ ਖਾਂਦੇ ਹਨ, ਇਸ ਲਈ ਈਸ਼ਰ ਨੇ ਉਨ੍ਹਾਂ ਦੇ ਦੰਦ ਅਰ ਪੰਜੇ ਦੋਵੇਂ ਇਸ ਡੌਲ ਦੇ ਬਣਾਏ ਹਨ, ਕਿ ਉਨ੍ਹਾਂ ਨਾਲ ਸ਼ਿਕਾਰ ਨੂੰ ਫੜ ਬੀ ਲੈਣ ਤੇ ਚੀਰ ਪਾੜ ਬੀ ਲੈਣ, ਦੰਦ ਤਿੰਨ ਤਰ੍ਹਾਂ ਦੇ ਹੁੰਦੇ ਹਨ, ਅੱਗੇ ਵੀ ਛੀ ਵਢਣ ਵਾਲੇ ਤਿੱਖੇ ਦੰਦ ਹੁੰਦੇ ਹਨ, ਇਨ੍ਹਾਂ ਦੇ ਪਿੱਛੇ ਦੋ ਦੋ ਕੁਚਲੀਆਂ ਹੁੰਦੀਆਂ ਹਨ, ਵਡੀਆਂ ਤੇ ਲੰਮੀਆਂ ੨ ਡਾਢੀਆਂ ਪੱਕੀਆਂ ਤੇ ਜਰਾਕੁ ਅਗੇ ਨਿਕਲੀਆਂ ਹੋਈਆਂ ਕਿ ਸ਼ਿਕਾਰ ਪੁਰ ਪਹਲੇ ਇਨ੍ਹਾਂ ਦਾ ਹੀ ਵਾਰ ਹੋਵੇ, ਇਨ੍ਹਾਂ ਦੇ ਪਿੱਛੇ ਦਾੜ ਹੁੰਦੀਆਂ ਹਨ ਜਦ ਮੂੰਹ ਖੋਲਦੇ ਹਨ, ਜਾਂ ਕੁਝ ਖਾਂਦੇ ਹਨ, ਤਾਂ