ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

ਜਬੜੇ ਨਿਰੇ ਹੇਠਾਂ ਉਪਰ ਨੂੰ ਹਿਲਦੇ ਹਨ, ਇਧਰ ਉਧਰ ਨਹੀਂ ਹਿਲਦੇ, ਜਿਹਾ ਤੁਸਾਂ ਕੁਤੇ ਨੂੰ ਕਈ ਵਾਰੀ ਖਾਂਦਿਆਂ ਡਿਠ ਹੋਊ, ਗਊ ਦੇ ਜਬਾੜੇ ਹੋਰ ਢਬ ਦੇ ਹੁੰਦੇ ਹਨ, ਏਹ ਹੇਠਾਂ ਉਪਰ ਬੀ ਹਿਲਦੇ ਹਨ, ਅਰ ਗਊ ਇਨਾਂ ਨੂੰ ਇਧਰ ਉਧਰ ਬੀ ਹਿਲਾ ਕੇ ਆਪਣੇ ਮੂੰਹ ਦੀ ਚੱਕੀ ਜਿਹੀ ਚਲ ਸਕਦੀ ਹੈ॥

ਮਾਂਸਾਹਾਰੀ ਜਨੌਰਾਂ ਦੇ ਪੰਜਿਆਂ ਦੀਆਂ ਉਂਗਲੀਆਂ ਪੁਰ ਮਨੁਖ ਵਾਙੂ ਨੌਂਹ ਹੁੰਦੇ ਹਨ, ਪਰ ਮੁੜੇ ਹੋਏ ਤੇ ਬਹੁਤ ਪੱਕੇ, ਕਿ ਸ਼ਿਕਾਰਨੂੰ ਉਨ੍ਹਾਂ ਨਾਲ ਚੰਗੀ ਤਰ੍ਹਾਂ ਚੀਰ ਸੱਕਣ ਇਨ੍ਹਾਂ ਸੁਭਾਵਾਂ ਥੋਂ ਬਾਝ ਚੇਤੇ ਰਖੋ ਕਿ ਮਾਂਸਾਹਾਰੀ ਜੀਵਾਂ ਦੇ ਸੁਣਨ, ਸੁੰਘਣ, ਤੇ ਦੇਖਣ ਦੀ ਇੰਦ੍ਰੀਆਂ ਵਡਿਆਂ ਤਿੱਖੀਆਂ ਹੁੰਦੀਆਂ ਹਨ॥

ਮਾਂਸਾਹਾਰੀ ਜਨੌਰਾਂ ਦੀਆਂ ਤਿੰਨ ਵਡੀਆਂ ਸ੍ਰੇਨਿਆਂ ਹਨ, ਪਹਲੇ ਉਂਗਲਾਂ ਦੇ ਭਾਰ ਤੁਰਨ ਵਾਲੇ ਜਨੌਰ ਓਹ ਹਨ, ਕਿ ਜਦ ਤੁਰਦੇ ਹਨ ਤਾਂ ਉਂਗਲਾਂ ਧਰਤੀ ਨੂੰ ਛੂੰਦੀਆਂ ਚਲਦੀਆਂ ਹਨ, ਅਰ ਅੱਡੀ ਉਠੀ ਰੰਹਦੀ ਹੈ, ਇਸ ਭਾਂਤ ਵਿਚ ਕਈ ਜਨੌਰ ਹਨ, (੧) ਬਿੱਲੀ ਵਰਗੇ ਜਨੌਰ ਜਿਹਾਕੁ ਸ਼ੇਰ ਬਬਰ ਸੀਂਹ, ਤੇਂਦੂਆ, ਚਿਤ੍ਰਾ, ਸਿਹਾ ਗੋਸ਼, ਬਿੱਲੀ, (੨) ਕੁੱਤੇ ਦੀ ਭਾਂਤ ਦੇ ਜਨੌਰ, ਬਘਿਆੜ, ਗਿਦੜ, ਕੁੱਤਾ, ਲੂਮੜ,