ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)

ਮਿਆਉਂ ੨ ਕਰਦੀ ਹੈ, ਕਿਸੇ ਨੂੰ ਚਿੱਤ ਚੇਤੇ ਬੀ ਨਹੀਂ ਹੋਊ ਕਿ ਇਹ ਗਰੀਬ ਜੰਤੂ ਬੀ ਸ਼ੇਰ, ਤੇਂਦੂਏ, ਤੇ ਚਿਤ੍ਰੇ ਦੇ ਭਾਈ ਚਾਰੇ ਵਿਚੋਂ ਹੈ, ਪਰ ਨਹੀਂ ਇਨ੍ਹਾਂ ਸਭਨਾਂ ਜਨੌਰਾਂ ਦਾ ਰੂਪ ਬੀ ਇਕੋ ਹੈ, ਅਰ ਵਾਦੀਆਂ ਬੀ ਮਿਲਦੀਆਂ ਹਨ॥

ਇਨ੍ਹਾਂਪੁਰ ਮਾਂਸਾਹਾਰੀ ਸਬਦ ਦਾ ਅਰਥ ਠੀਕ ਤਰ੍ਹਾਂ ਘਟ ਸੱਕਦਾ ਹੈ ਇਨ੍ਹਾਂ ਦੀਆਂ ਕੁਚਲੀਆਂ ਵਡੀਆਂ ੨ ਹੁੰਦੀਆਂ ਹਨ, ਭਈ ਸ਼ਿਕਾਰ ਨੂੰ ਇਨ੍ਹਾਂ ਨਾਲ ਫੜ ਲੈਣ, ਦੰਦ ਕੈਂਚੀ ਵਰਗੇ ਹੁੰਦੇ ਹਨ, ਕਿ ਮਾਸ ਨੂੰ ਚੰਗੀ ਤਰ੍ਹਾਂ ਕੁਤਰ ਲੈਣ, ਨੌਂਹ ਪੱਕੇ ਤੇ ਚੀਰਣ ਪਾੜਨ ਦੇ ਢਬ ਦੇ ਹੁੰਦੇ ਹਨ, ਜਿਹਾਕੁ ਤੁਸੀਂ ਬਿੱਲੀ ਦੇ ਵਰਣਨ ਵਿਚ ਪੜ੍ਹ ਆਏ ਹੋ, ਵਡੇ ਲੰਮੇ ਮੁੜੇ ਹੋਏ ਤੇ ਤਿਖੇ ਹੁੰਦੇ ਹਨ, ਜੇ ਕੁੱਤੇ ਵਾਙੂ ਨਿਕਲੇ ਰੰਹਦੇ ਤਾਂ ਇਨ੍ਹਾਂ ਨੂੰ ਤੁਰਨ ਵਿਚ ਡਾਢਾ ਔਖ ਹੁੰਦਾ, ਅਰ ਓਹ ਬੀ ਘਸ ੨ ਕੇ ਖੰਡੇ ਹੋ ਜਾਂਦੇ, ਅਰ ਸ਼ਿਕਾਰ ਦੇ ਗੌਂ ਦੇ ਨਾ ਰੰਹਦੇ, ਇਸ ਪਰਮੇਸਰ ਨੇ ਇਨ੍ਹਾਂ ਜੀਵਾਂ ਨੂੰ ਇਹ ਸਮਰਥਾ ਬਖਸ਼ੀ ਹੈ, ਕਿ ਜਦ ਚਾਹੁਣ ਉਨ੍ਹਾਂ ਨੂੰ ਪੰਜਿਆਂ ਵਿਚ ਲੁਕਾ ਲੈਣ, ਜਦ ਲੋੜ ਹੋਵੇ ਕੱਢ ਲੈਣ, ਪੈਰਾਂ ਵਿਚ ਗੱਦੀਆਂ ਬੀ ਲੱਗੀਆਂ ਹਨ, ਕਿ ਤੁਰਨ ਲਗਿਆਂ ਖੜਕਾਰ ਨਾ ਹੋਵੇ, ਚੁਪ ਚੁਪਾਤੇ ਸ਼ਿਕਾਰ ਦੇ ਪਾਸ ਜਾ ਅਪੜਦੇ ਹਨ, ਅਰ ਛਾਲ ਮਾਰ ਕੇ ਉਸ ਨੂੰ ਜਾ ਦੱਬਦੇ