ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)

ਹਨ, ਜੀਭ ਖਰਵਰੀ ਹੁੰਦੀ ਹੈ, ਕਿ ਭਈ ਹਡੀਆਂ ਉਤੋਂ ਮਾਸ ਖਰੋਚ ਲਵੇ, ਸੁੰਘਣ, ਸੁਣਨ ਤੇ ਦੇਖਣ ਦੀ ਸ਼ਕਤਿ ਬਾਹਲੀ ਤਿੱਖੀ ਹੈ, ਚੌਥੀ ਪੋਥੀ ਵਿਚ ਉੱਲੂ ਦੇ ਵਰਣਨ ਵਿਚ ਪੜ੍ਹ ਚੁੱਕੇ ਹੋ, ਕਿ ਰਾਤ ਨੂੰ ਇਸ ਦੀਆਂ ਪੁਤਲੀਆਂ ਕੀਕੁਰ ਚੌੜੀਆਂ ਹੋ ਜਾਂਦੀਆਂ ਹਨ, ਅਰ ਇਸ ਕਰਕੇ ਰਾਤ ਨੂੰ ਹੋਰਨਾਂ ਜਨੌਰਾਂ ਨਾਲੋਂ ਇਨ੍ਹਾਂ ਦੀਆਂ ਅਖਾਂ ਵਿਚ ਵਧੀਕ ਚਾਨਣ ਪਹੁੰਚਦਾ ਹੈ, ਅਰ ਓਹ ਚੰਗੀ ਤਰ੍ਹਾਂ ਦੇਖ ਸਕਦੇ ਹਨ, ਇਨ੍ਹਾਂ ਦੇ ਅੰਗ ਭਾਂਵੇ ਡਾਢੇ ਠੁੱਲੇ ਮੋਟੇ ਨਹੀਂ ਹੁੰਦੇ, ਪਰ ਅਤ ਹੀ ਬਲਵਾਨ, ਦੇਹ ਬਹੁਤ ਤਕੜੀ ਤੇ ਹਿਰਵੀਂ ਫਿਰਵੀਂ ਹੁੰਦੀ ਹੈ, ਪਾਲੀਏ ਤਾਂ ਗਿਝ ਜਾਂਦੇ ਹਨ, ਪਰ ਇਨ੍ਹਾਂ ਦਾ ਯਰਾਨਾ ਪਤੀਜਣ ਦੇ ਯੋਗ ਨਹੀਂ, ਬਹੁਧਾ ਧੋਖਾ ਹੀ ਦਿੰਦੇ ਹਨ॥

ਹੁਣ ਅਸੀਂ ਤੁਹਾਨੂੰ ਇਨ੍ਹਾਂ ਵਿਚੋਂ ਬਾਜਿਆਂ ਜਨੌਰਾਂ ਦੇ ਕੁੱਝ ਵਰਤੰਤ ਸੁਣਾਉਂਦੇ ਹਾਂ, ਸ਼ੇਰ ਬਬਰ ਅਫ਼ਰੀਕਾ ਅਰ ਅਰਬ ਵਿਚ ਹੁੰਦਾ ਹੈ, ਰੰਗ ਰਤਾਕੁ ਪੀਲਾ ਜਿਹਾ, ਇਸ ਪੁਰ ਬਹੁਤ ਬੇ ਮਲੁਮੇ ਟਿੰਮਕਣੇ ਜੋ ਐਵੇਂ ਦਿਸਦੇ ਬੀ ਨਹੀਂ, ਨੱਕ ਥੋਂ ਪੂੰਛ ਤੀਕ ਕੋਈ ਅੱਠ ਫੁਟ ਲੰਮਾ ਹੁੰਦਾ ਹੈ, ਅਰ ਪੂੰਛ ਚਾਰ ਫੁੱਟ ਲੰਮੀ ਹੁੰਦੀ ਹੈ, ਗਿੱਚੀ ਪੁਰ ਵਡੇ ੨ ਵਾਲਾਂ ਦੀ ਜੱਤ, ਖੂਬ ਗੁੱਛੇ ਦਾਰ,ਰੂਪ ਥੋਂ ਪ੍ਰਤਾਪ ਪ੍ਰਗਟ ਹੁੰਦਾ ਹੈ, ਅਰ ਬਲ ਦਾ ਤਾਂ ਕੋਈ