ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਗਈ, ਜਦ ਚਾਨਣਾ ਹੋਇਆ, ਤਾਂ ਮੈਂ ਡਰਦਾ ੨ ਕੰਦ੍ਰਾ ਦੇ ਬਾਹਰ ਆਇਆ, ਦੇਖਾਂ ਤਾਂ ਕੁਝ ਦੂਰ ਸ਼ੇਰ ਬਬਰ ਮੋਇਆ ਪਿਆ ਹੈ, ਪਰ ਇਤਨੇ ਚਿਰ ਵਿਚ ਲਕੜ ਬਗੇ ਤੇ ਗਿਦੜ ਉਸਨੂੰ ਅਧੇ ਥੋਂ ਵਧੀਕ ਖਾ ਚੁਕੇ ਸਨ, ਅਰ ਖਲੜੀ ਮੇਰੇ ਕੰਮ ਦੀ ਨਹੀਂ ਰਹੀ ਸੀ॥

ਇਸ ਸ਼ੇਰ ਦਾ ਵੇਰਵਾ ਤੁਸੀਂ ਚੌਥੀ ਪੋਥੀ ਵਿੱਚ ਪੜ੍ਹ ਚੁਕੇ ਹੋ, ਇਹ ਸ਼ੇਰ ਬਬਰ ਨਾਲੋਂ ਵੱਡਾ ਹੁੰਦਾ ਹੈ, ਨਾ ਇਸਦੀ ਜੱਤ ਹੁੰਦੀ ਹੈ, ਨਾ ਪੂਛ ਗੁੱਛੇ ਦਾਰ, ਰੰਗ ਡਾਢਾ ਪੀਲਾ, ਅਰ ਉਸ ਪੁਰ ਕਾਲੇ ਟਿਪਕਣੇ, ਦੇਖਣ ਵਿਚ ਡਾਢਾ ਸੁੰਦਰ ਤੇ ਬਾਂਕਾ ਹੁੰਦਾ ਹੈ, ਬਲ ਵਿੱਚ ਬੀ ਸ਼ੇਰ ਬਬਰ ਨਾਲੋਂ ਸਵਾਇਆ ਹੁੰਦਾ ਹੈ, ਇਕ ਵਾਰੀ ਦੀ ਗੱਲ ਹੈ, ਕਿ ਸ਼ੇਰ ਬਬਰ ਤੇ ਸ਼ੇਰ ਦੇ ਪਿੰਜਰੇ ਦੋਵੇਂ ਕੋਲੋ ਕੋਲ ਸਨ, ਅਰ ਵਿਚ ਲੋਹੇ ਦਾ ਜੰਗਲਾ ਸੀ, ਦੋਹਾਂ ਦਾ ਦਿਲ ਲੁਚ ਪੁਣੇ ਪੁਰ ਕੁਦਿਆ, ਅਰ ਜੰਗਲਾ ਤੋੜ ਕੇ ਲੜਨ ਲਗੇ, ਪਰ ਇਸ ਲੜਾਈ ਵਿਚ ਸ਼ੇਰ ਬਬਰ ਹਾਰ ਗਿਆ, ਅਰ ਮਾਰਿਆ ਗਿਆ॥

ਤੇਂਦਵੇ ਦੀਆਂ ਢੇਰ ਗੱਲਾਂ ਸ਼ੇਰ ਨਾਲ ਮਿਲਦੀਆਂ ਹਨ, ਪਰ ਡੀਲ ਤੇ ਰੂਪ ਵਿਚ ਜੀਵਾਂ ਦੇ ਪਾਤਸ਼ਾਹ ਨਾਲੋਂ ਛੋਟਾ ਹੈ, ਰੰਗ ਪੀਲਾ, ਉਸ ਪੁਰ ਨੇੜੇ ੨ ਨਿਕੀਆਂ ੨ ਥਿੰਦੀਆਂ, ਗੁਛੇ