ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਉਨ੍ਹਾਂ ਦੇ ਕੋਲ ਬੈਠੇ ਗਲਾਂ ਤੇ ਬਾਤਾਂ ਕਰਦੇ ਹਨ, ਕਿ ਉਨ੍ਹਾਂ ਦੇ ਦਿਲ ਵਿਚੋਂ ਭੈ ਨਿਕਲ ਜਾਵੇ, ਅਰ ਮਨੁਖ ਦੀ ਅਵਾਜ ਦਾ ਸਿਆਣੂ ਹੋ ਜਾਵੇ, ਇਕੁਰ ਭੁਖਾ ਰੱਖਕੇ ਸੈਨਤਾਂ ਪੁਰ ਲੈ ਆਉਂਦੇ ਹਨ, ਸ਼ਿਕਾਰ ਦੀ ਇਹ ਡੌਲ ਹੈ, ਕਿ ਚਿਤ੍ਰੇ ਨੂੰ ਠੇਲੇ ਪੁਰ ਬਠਾ ਕੇ ਲੈ ਜਾਂਦੇ ਹਨ, ਜਦ ਸ਼ਿਕਾਰ ਦੋ ਢਾਈ ਸੌ ਗਜ ਦੀ ਵਿੱਥ ਪੁਰ ਰਹ ਜਾਂਦਾ ਹੈ, ਤਾਂ ਉਸ ਦੀਆਂ ਅਖਾਂ ਥੋਂ ਟੋਪ ਅਰ ਪਟਾਂ ਥੋਂ ਰਸੀ ਖੋਲ ਕੇ ਸ਼ਿਕਾਰ ਵਲ ਸੈਨਤ ਕਰਦੇ ਹਨ, ਉਹ ਚੁਪ ਚੁਪਾਤਾ ਠੇਲੇ ਥੋਂ ਛਾਲ ਮਾਰਦਾ ਅਰ ਸਹਜੇ ੨ ਬ੍ਰਿਛਾਂ ਦੇ ਓਹਲੇ ਲੁਕਦਾ ਹੋਇਆ ਸ਼ਿਕਾਰ ਦੇ ਕੋਲ ਅਪੜਦਾ ਹੈ, ਫਿਰ ਇਕ ਦੋ ਛਾਲਾਂ ਮਾਰਕੇ ਉਸਨੂੰ ਜਾ ਦੱਬਦਾ ਹੈ, ਲੋਕ ਛੇਤੀ ਨਾਲ ਪਹੁੰਚ ਕੇ ਲਹੂ ਦਾ ਇਕ ਪਿਆਲਾ ਤਾਂ ਇਸਨੂੰ ਪਿਲਾ ਦੇਂਦੇ ਹਨ ਅਰ ਸ਼ਿਕਾਰ ਨੂੰ ਆਪ ਲੈ ਲੈਂਦੇ ਹਨ, ਚਿਤ੍ਰਾ ਬਹੁਤ ਦੂਰ ਤਕ ਤਿੱਖਾ ਨਹੀਂ ਨੱਸ ਸਕਦਾ, ਹਾਂ ਥੋੜੀ ਦੂਰ ਭਜਣਾ ਹੋਵੇ ਤਾਂ ਲੰਮੀਆਂ ੨ ਛਾਲਾਂ ਝਟ ਪਟ ਮਾਰਦਾ ਹੈ, ਇਹੋ ਕਾਰਣ ਹੈ ਕਿ ਉਹ ਸ਼ਿਕਾਰ ਦੀ ਨਜ਼ਰ ਬਚਾ ਕੇ ਤੁਰਦਾ ਹੈ, ਅਰ ਦੋ ਚਾਰ ਛਾਲਾਂ ਵਿਚ ਹੱਥ ਆਗਿਆ ਤਾਂ ਆ ਗਿਆ, ਨਹੀਂ ਤਾਂ ਇਹ ਮੂੰਹ ਦੇਖਦਾ ਹੀ ਰਹ ਜਾਂਦਾ ਹੈ, ਉਹ ਨਿਕਲ ਜਾਂਦਾ ਹੈ, ਇਸ ਵੇਲੇ ਦਿਲ ਵਧਾਉਣ ਲਈ ਸ਼ਿਕਾਰੀ ਇਨ੍ਹਾਂ ਦੀ ਬਹੁਤ ਉਪਮਾ ਕਰਦੇ