ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਵਿਚੋਂ ਕਈ ਬਹੁਤ ਲੰਮੀਆਂ ਹੁੰਦੀਆਂ ਹਨ, ਹਿਲੀ ਹੋਈ ਬਿੱਲੀ ਇਡੀ ਲੰਮੀ ਨਹੀਂ ਹੁੰਦੀ, ਉਹ ਬਾਹਲਾ ਦੁਧ ਰੋਟੀ ਪੁਰ ਸੰਤੋਖ ਕਰਦੀ ਹੈ, ਹਾਂ ਮਾਂਸ ਮਿਲ ਜਾਏ ਤਾਂ ਉਸਦੀ ਈਦ ਹੈ, ਕੰਹਦੇ ਹਨ ਬਿੱਲੀ ਦੀ ਪ੍ਰੀਤ ਪੁਰ ਪ੍ਰਤੀਤ ਕਰਨੀ ਚੰਗੀ ਨਹੀਂ, ਇਸ ਨੂੰ ਆਦਮੀ ਨਾਲ ਮੋਹ ਨਹੀਂ ਹੁੰਦਾ, ਸਗੋਂ ਥਾਂਉ ਨਾਲ ਹੁੰਦਾ ਹੈ, ਪਰ ਕਈ ਬਿੱਲੀਆਂ ਬੀ ਆਦਮੀ ਨਾਲ ਹਿਲ ਜਾਂਦੀਆਂ ਹਨ, ਇਕ ਬਿੱਲੀ ਨੂੰ ਇਕ ਮਾਲਕ ਨੇ ਵੇਚ ਦਿੱਤਾ, ਗਾਹਕ ਅਖਾਂ ਪੁਰ ਪਟੀ ਬੰਨ੍ਹ ਕੇ ਓਥੋਂ ਸਠ ਕੋਹ ਆਪਣੇ ਘਰ ਲੈ ਗਿਆ, ਅਰ ਦੂਜੇ ਦਿਨ ਕਬੂਤਰ ਵਾਙੂ ਬਿੱਲੀ ਆਪਣੇ ਮਾਲਕ ਦੇ ਘਰ ਪਹੁੰਚੀ, ਵਾਧਾ ਇਹ ਕਿ ਰਸਤੇ ਵਿਚ ਨਦੀ ਬੀ ਵਗਦੀ ਸੀ॥

ਕੁੱਤੇ ਦੀ ਭਾਂਤ ਦੇ ਜਨੌਰ

ਕੁੱਤੇ ਦੀ ਨਿਮਕ ਹਲਾਲੀ ਉਜਾਗਰ ਹੈ, ਜੀਵਾਂ ਵਿੱਚੋਂ ਇਸਦੇ ਤੁੱਲ ਹੋਰ ਕੋਈ ਆਦਮੀ ਦਾ ਸਨੇਹੀ ਨਹੀਂ, ਆਪਣੇ ਮਾਲਕ ਪੁਰ ਮਨੋਂ ਤਨੋਂ ਵਾਰਨੇ ਜਾਂਦਾ ਹੈ, ਉਸਦੇ ਮਾਲ ਅਸਬਾਬ ਦੀ ਰਾਖੀ ਕਰਦਾ ਹੈ, ਹਜਾਰਾਂ ਵੇਰ ਅਜਿਹਾ ਹੁੰਦਾ ਹੈ ਕਿ ਕੁੱਤਿਆਂ ਨੇ ਆਦਮੀਆਂ ਦੀਆਂ ਜਾਨਾਂ ਬਚਾਈਆਂ ਹਨ, ਗੱਲ