ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਕੀ ਇਸਨੂੰ ਮਨੁਖ ਨਾਲ ਕੁਦਰਤੀ ਪ੍ਰੇਮ ਹੈ, ਮਾਲਕ ਨੂੰ ਦੇਖਦਾ ਹੀ ਖਿੜ ਕੇ ਬਾਗ ਬਾਗ ਹੋ ਜਾਂਦਾ ਹੈ, ਪੂਛ ਹਿਲਾਉਂਦਾ ਹੈ, ਉਛਲਦਾ ਕੁਦਦਾ ਹੈ, ਹੱਥ ਚਟਦਾ ਹੈ, ਇਸਦੇ ਪਿਆਰ ਤੇ ਤੇਹ ਨੂੰ ਦੇਖ ਕੇ ਮਨ ਨਹੀਂ ਪਤੀਜਦਾ, ਕਿ ਘਾਤੀ ਬਘਿਆੜ ਬੀ ਉਸੇ ਦੇ ਭਾਈ ਚਾਰੇ ਵਿਚੋਂ ਹੈ, ਨਿਰਾ ਬਘਿਆੜ ਹੀ ਨਹੀਂ, ਗਿੱਦੜ ਅਰ ਲੂਮੜ ਬੀ ਇੱਸੇ ਪ੍ਰਕਾਰ ਦੇ ਜਨੌਰ ਹਨ॥

ਬਿੱਲੀ ਦੀ ਭਾਂਤ ਦੇ ਜਨੌਰ; ਅਰ ਕੁੱਤੇ ਦੀ ਭਾਂਤ ਦੇ ਜਨੌਰਾਂ ਵਿਚ ਬਾਹਲਾ ਫਰਕ ਹੈ, ਭਾਂਵੇ ਇਹ ਬੀ ਉਂਗਲਾਂ ਦੇ ਭਾਰ ਤੁਰਦੇ ਹਨ, ਪਰ ਉਹ ਗੱਲ ਨਹੀਂ ਕਿ ਨੌਹਾਂ ਨੂੰ ਜਦ ਚਾਹੁਣ ਲੁਕਾ ਲੈਣ, ਅਰ ਜਦ ਚਾਹੁਣ ਕਢ ਲੈਣ, ਇਨ੍ਹਾਂ ਦੇ ਨੌਹ ਨਿਕਲੇ ਰੰਹਦੇ ਹਨ, ਡਾਢੇ ਤਿਖੇ ਬੀ ਨਹੀਂ ਹੁੰਦੇ, ਅੱਖਾਂ ਦੀਆਂ ਪੁਤਲੀਆਂ ਬੀ ਰਾਤ ਨੂੰ ਅਜਿਹੀਆਂ ਨਹੀਂ ਵਧਦੀਆਂ, ਬੂਥੀ ਰਤਾ ਲੰਮੀ ਹੁੰਦੀ ਹੈ॥

ਬਿੱਲੀ ਦੀ ਭਾਂਤ ਦੇ ਜਨੌਰਾਂ ਦੀ ਵਾਰਤਾ ਵਿਚ ਤੁਸੀ ਪੜ੍ਹ ਚੁੱਕੇ ਹੋ ਕਿ ਓਹ ਵਡੇ ਘਾਤੀ ਹੁੰਦੇ ਹਨ, ਅਰਥਾਤ ਇੰਨਾ ਖਾਂਦੇ ਨਹੀਂ, ਕਿ ਜਿਨੀਆਂ ਜਾਨਾਂ ਅਜਾਂਈ ਗਵਾਉਂਦੇ ਹਨ, ਕੁੱਤੇ ਦੀ ਭਾਂਤ ਵਿਚ ਇਹ ਗੱਲ ਨਹੀਂ, ਇਸ ਲਈ ਭਾਂਵੇ ਉਨ੍ਹਾਂ ਦੀ ਸੰਖ੍ਯਾ ਬਹੁਤ ਹੈ, ਅਰ ਸਭ ਮਾਸ ਖਾਣ ਵਾਲੇ ਹਨ,