ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਪਰ ਇੰਨੀਆਂ ਜਾਨਾਂ ਦਾ ਜਾਨ ਨਹੀਂ ਕਰਦੇ, ਏਹ ਟੋਲੀਆਂ ਵਿਚ ਕਠੇ ਹੋਕੇ ਸ਼ਿਕਾਰ ਕਰਦੇ ਹਨ, ਬਾਹਲਿਆਂ ਦੀ ਸੁੰਘਣ ਦੀ ਸ਼ਕਤਿ ਦੇਖਣ ਨਾਲੋਂ ਬਾਹਲੀ ਤਿੱਖੀ ਹੁੰਦੀ ਹੈ, ਧਰਤੀ ਨੂੰ ਸੁੰਘਦੇ ੨ ਸ਼ਿਕਾਰ ਦੇ ਖੋਜ ਪੁਰ ਤੁਰਦੇ ਹਨ, ਸ਼ੇਰ ਜਾਂ ਚਿਤ੍ਰੇ ਵਾਙੂ ਚੁਪ ਚੁਪਾਤੇ ਸ਼ਿਕਾਰ ਪੁਰ ਨਹੀਂ ਪੈਂਦੇ, ਸਗੋਂ ਵੱਡੀ ਮਿਹਨਤ ਤੇ ਜਤਨ ਨਾਲ ਉਨ੍ਹਾਂ ਦੇ ਪਿੱਛੇ ਮੱਜਦੇ ਹਨ, ਅਰ ਆਪਣੀ ਤਿੱਖੀ ਚਾਲ ਨਾਲ ਜਾ ਫੜਦੇ ਹਨ, ਏਹ ਮੁਰਦਾਰ ਬੀ ਖਾ ਜਾਂਦੇ ਹਨ॥

ਪਹਲੇ ਲੋਕਾਂ ਨੂੰ ਇਹ ਵਿਚਾਰ ਸੀ ਕਿ ਬਘਿਆੜ ਗਿਝ ਨਹੀਂ ਸਕਦਾ, ਪਰ ਇਹ ਖਿਆਲ ਝੂਠਾ ਹੈ, ਕਦੇ ੨ ਅਜਿਹਾ ਬੀ ਹੁੰਦਾ ਹੈ, ਕਿ ਬਘਿਆੜ ਕੁੱਤੇ ਵਾਂਙੂੰ ਗਿਝ ਗਏ ਹਨ, ਹਾਂ ਆਦਮੀ ਬਘਿਆੜ ਨੂੰ ਸਦਾ ਥੋਂ ਆਪਣਾ ਵੈਰੀ ਸਮਝਦਾ ਰਿਹਾ ਹੈ, ਦੂਰੋਂ ਹੀ ਇਸ ਪੁਰ ਸੋਟਾ ਚੁਕਦਾ ਹੈ, ਉਹ ਬੀ ਦੂਰੋਂ ਹੀ ਇਸਨੂੰ ਮੱਥਾ ਟੇਕਦਾ ਹੈ॥

ਕਿੰਉ ਜੋ ਬਘਿਆੜ ਦਾ ਹਾਲ ਤੁਸੀਂ ਗੁਰਮੁਖੀ ਦੀ ਤੀਜੀ ਪੋਥੀ ਵਿਚ ਪੜ੍ਹ ਚੁੱਕੇ ਹੋ, ਇੱਥੇ ਅਸੀਂ ਤੁਹਾਨੂੰ ਇੱਕ ਹੋਰ ਜਨੌਰ ਦਾ ਸਮਾਚਾਰ ਸੁਣਾਉਂਦੇ ਹਾਂ, ਕਦੀ ਰਾਤ ਨੂੰ ਗਿੱਦੜਾਂ ਨੂੰ ਬੋਲਦਿਆਂ ਸੁਣਿਆ ਜੇ, ਇਸ ਬੁਰੀ ਡੌਲ ਨਾਲ