ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੧)

ਦੀ ਹੈ, ਕਦੀ ਫੇਰ ਆਪਣੇ ਪੈਰਾਂ ਦੇ ਆਪਣਿਆਂ ਪੈਂਤੜਿਆਂ ਪੁਰ ਕੁਝ ਦੂਰ ਪਿਛੇ ਮੁੜ ਆਉਂਦੀ ਹੈ, ਅਰ ਇਕ ਲੰਮੀ ਛਾਲ ਮਾਰਕੇ ਇਕ ਪਾਸੇ ਨੂੰ ਪਤ੍ਰਾ ਵਾਚ ਜਾਂਦੀ ਹੈ, ਕੁੱਤੇ ਪਹਲੀਆਂ ਨਿਸ਼ਾਨੀਆਂ ਪੁਰ ਹੀ ਤੁਰੇ ਜਾਂਦੇ ਹਨ ਅਰ ਇਹ ਬਚਕੇ ਨਿਕਲ ਜਾਂਦੀ ਹੈ॥

ਲੂਮੜੀ ਆਪਣੇ ਬੱਚਿਆਂ ਨੂੰ ਬਹੁਤ ਚਾਹੁੰਦੀ ਹੈ, ਅਰ ਜਿੰਨਾ ਚਿਰ ਜੀਉਂਦੀ ਰੰਹਦੀ ਹੈ, ਉਨ੍ਹਾਂ ਦੀ ਰਾਖੀ ਕਰਦੀ ਹੈ, ਇਕ ਵਾਰੀ ਇਕ ਲੂਮੜੀ ਬੱਚੇ ਨੂੰ ਮੂੰਹ ਵਿਚ ਲਈ ਤਿੰਨ ਚਾਰ ਮੀਲ ਤਕ ਤਾਂ ਕੁਤਿਆਂ ਥੋਂ ਬਚਕੇ ਨੱਸੀ, ਪਰ ਜਦ ਦੇਖਿਆ ਕਿ ਹੁਣ ਸਿਰ ਪੁਰ ਹੀ ਆ ਗਏ, ਅਰ ਬਚਨਾ ਔਖਾ, ਝਟ ਬਚੇ ਨੂੰ ਇਕ ਕਿਰਸਾਣ ਅਗੇ ਪਾ ਦਿੱਤਾ, ਜੋ ਸੁਤੇ ਹੀ ਉਧਰੋਂ ਆਉਂਦਾ ਸੀ, ਅਰ ਆਪ ਨੱਸ ਗਈ, ਕਿਰਸਾਣ ਰਮਜ ਸਮਝ ਗਿਆ, ਅਰ ਉਸ ਨੈ ਕੁੱਤਿਆਂ ਥੋਂ ਬਚੇ ਨੂੰ ਬਚਾ ਲਿਆ॥

ਲੂਮੜੀ ਨੂੰ ਗਿਝਾਓ, ਤਾਂ ਗਿੱਝ ਜਾਂਦੀ ਹੈ, ਪਰ ਇਸ ਦੇ ਛਲ ਵਲ ਨਹੀਂ ਜਾਂਦੇ, ਕੰਹਦੇ ਹਨ, ਇੱਕ ਆਦਮੀ ਨੈ ਲੂਮੜੀ ਪਾਲੀ ਸੀ ਪਰ ਬਿੱਲੀਆਂ ਉਸਦੀ ਬੂ ਥੋਂ ਅਜਿਹੀਆਂ ਘਿਣ ਕਰਦੀਆਂ ਸਨ, ਕਿ ਨੇੜੇ ਨਹੀਂ ਸਨ ਢੁਕਦੀਆਂ, ਲੂਮੜੀ ਇਸ ਗੱਲ ਨੂੰ ਤਾੜ ਗਈ, ਉਸ ਨੇ ਆਪਣਾ ਕੀ ਨੇਮ