ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਬੱਧਾ, ਕਿ ਨੌਕਰ ਜੋ ਦੁਧ ਬਿੱਲੀਆਂ ਲਈ ਰਖਦਾ ਉਸ ਨੂੰ ਜਾ ਕੇ ਸੁੰਘ ਆਉਂਦੀ, ਓਹ ਵਿਚਾਰੀਆਂ ਇਸ ਨੂੰ ਨਾ ਪੀਂਦੀਆਂ, ਵਿਹਲ ਵੇਲੇ ਆਪ ਗੱਫੇ ਲਾਉਂਦੀ, ਠੰਡੇ ਦੇਸ ਦੀ ਲੂਮੜੀ ਦੀ ਸਮੂਰ ਵੱਡੀ ਕੂਲੀ ਤੇ ਅਮੋਲਕ ਹੁੰਦੀ ਹੈ, ਇਸਨੂੰ ਲੋਕ ਵੱਡੇ ਪ੍ਰੇਮ ਨਾਲ ਪਹਨਦੇ ਹਨ॥

ਕੁੱਤੇ ਵਿਚ ਨਾ ਬਘਿਆੜ ਵਰਗਾ ਘਾਤ ਪੁਣਾ ਹੈ, ਨਾ ਲੂਮੜ ਵਰਗੇ ਛਲ, ਮਨੁੱਖ ਦੀ ਸੰਗਤ ਕਰਕੇ ਇਸ ਦੀਆਂ ਵਾਦੀਆਂ ਅਜਿਹੀਆਂ ਸੁਧਰ ਗਈਆਂ ਹਨ, ਕਿ ਸਦਾ ਥੋਂ ਆਦਮੀ ਦਾ ਮਿਤ੍ਰ ਸਮਝਿਆ ਗਿਆ ਹੈ, ਤੁਸੀਂ ਗੁਰਮੁਖੀ ਦੀ ਦੂਜੀ ਪੋਥੀ ਵਿਚ ਪੜ੍ਹ ਚੁੱਕੇ ਹੋ, ਕਿ ਕੁੱਤੇ ਕਈ ਭਾਂਤ ਦੇ ਹਨ, ਅਰਬੀ,ਜਾਂ ਸ਼ਿਕਾਰੀ ਕੁਤਿਆਂ ਦੀਆਂ ਟੰਗਾਂ ੨ ਲੰਮੀਆਂ ਹੁੰਦੀਆਂ ਹਨ, ਜਿਡੇ ਤਿੱਖੇ ਏਹ ਨੱਸਦੇ ਹਨ, ਹੋਰ ਕਿਸੇ ਭਾਂਤ ਦਾ ਕੁੱਤਾ ਨਹੀਂ ਨੱਸ ਸਕਦਾ, ਸਹੇ ਦੇ ਸ਼ਿਕਾਰ ਵਿੱਚ ਇਹ ਆਪਣੀ ਨਜਰ ਉਸ ਪੁਰ ਜਮਾਈ ਰੱਖਦੇ ਹਨ, ਅਰ ਆਪਣੀ ਤਿੱਖੀ ਚਾਲ ਨਾਲ ਰੜੇ ਵਿਚ ਵੀ ਉਸ ਨੂੰ ਜਾ ਫੜਦੇ ਹਨ, ਉਸ ਦੇ ਸਾਰੇ ਛਲ ਵਲ ਧਰੇ ਰਹ ਜਾਂਦੇ ਹਨ, ਇਨ੍ਹਾਂ ਥੋਂ ਬਾਝ ਹੋਰ ਕਈ ਸ਼ਿਕਾਰੀ ਕੁੱਤੇ ਹੁੰਦੇ ਹਨ, ਕਿ ਬੂ ਸੁੰਘਦੇ ੨ ਸ਼ਿਕਾਰ ਦਾ ਪਿੱਛਾ ਕਰਦੇ ਹਨ, ਅਡ ੨ ਭਾਂਤ ਦੇ ਸ਼ਿਕਾਰ ਲਈ ਲੋਕ ਵਖੋ